Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u-har⒰. 1. ਡੂੰਘਾ, ਗੰਭੀਰ, ਭਾਵ ਸਿਆਣਾ, ਅਕਲਮੰਦ। 2. ਮੋਤੀ (ਮਹਾਨਕੋਸ਼)। 1. profound, thoughtful viz., intelligent. 2. pearl. ਉਦਾਹਰਨਾ: 1. ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥ (ਗੰਭੀਰ, ਡੂੰਘਾ ਸਮੁੰਦਰ). Raga Bihaagarhaa 4, Vaar 18:6 (P: 555). ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗਉਹਰੁ ਜੀਉ ॥ (ਸਿਆਣਾ, ਅਕਲਮੰਦ). Raga Maajh 5, 25, 4:3 (P: 102). 2. ਤਾ ਤੇ ਗਉਹਰੁ ਗੵਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥ Sava-eeay of Guru Ramdas, Keerat, 1:2 (P: 1405). ਗੁਰੁ ਗਉਹਰੁ ਦਰੀਆਉ ਪਲਕ ਡੁਬੰਤੑਹ ਤਾਰੈ ॥ (‘ਮੋਤੀਆਂ ਦਾ ਦਰਿਆ’ - ਸ਼ਬਦਾਰਥ ਤੇ ਦਰਪਣ ਇਸ ਦਾ ਅਰਥ ਡੂੰਘਾ ਅਥਵਾ ਗਹਿਰ ਗੰਭੀਰ ਕਰਦੇ ਹਨ). Sava-eeay of Guru Amardas, 17:4 (P: 1395).
|
SGGS Gurmukhi-English Dictionary |
1. profound. 2. pearl.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਉਹਰ) ਫ਼ਾ. [گَوہر] ਗੌਹਰ. ਨਾਮ/n. ਮੋਤੀ. “ਗਉਹਰ ਗ੍ਯਾਨ ਪ੍ਰਗਟ ਉਜੀਆਰਉ.” (ਸਵੈਯੇ ਮਃ ੪ ਕੇ) “ਗੁਰ ਗਉਹਰ ਦਰੀਆਉ.” (ਸਵੈਯੇ ਮਃ ੩ ਕੇ) ਸਤਿਗੁਰੂ ਮੋਤੀਆਂ ਦਾ ਨਦ ਹੈ। 2. ਖ਼ਾਨਦਾਨ। 3. ਸੰ. गह्वर- ਗਹ੍ਵਰ. ਵਿ. ਸੰਘਣਾ। 4. ਗਹਿਰਾ. ਗੰਭੀਰ. ਅਥਾਹ. “ਆਪੇ ਹੀ ਗਉਹਰ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|