Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇ. ਦੇਵਤਿਆਂ ਦੇ ਦਾਸ/ਸੇਵਕ। worshippers of Shivji. ਉਦਾਹਰਨ: ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ Raga Sireeraag 1, Asatpadee 17, 3:1 (P: 64).
|
SGGS Gurmukhi-English Dictionary |
[Sk. n.] Troops of demigods attending Shiva.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. meaning people as in ਗਣਤੰਤਰ.
|
Mahan Kosh Encyclopedia |
ਸੰ. ਨਾਮ/n. ਸਮੁਦਾਯ. ਗਰੋਹ. ਝੁੰਡ। 2. ਫ਼ੌਜ ਦੀ ਇੱਕ ਖ਼ਾਸ ਗਿਣਤੀ- ਰਥ ੨੭, ਹਾਥੀ ੨੭, ਘੋੜੇ ੮੧, ਅਤੇ ਪੈਦਲ ੧੩੫। 3. ਜਾਤੀ। 4. ਦੇਵਤਿਆਂ ਦੇ ਦਾਸ਼, ਜਿਵੇਂ- ਯਮਗਣ, ਸ਼ਿਵਗਣ, ਆਦਿ. “ਗਣ ਗੰਧਰਬ ਸਿਧ ਅਰੁ ਸਾਧਿਕ.” (ਦੇਵ ਮਃ ੫) 5. ਵ੍ਯਾਕਰਣ ਦੇ ਭ੍ਵਾਦਿ ਅਦਾਦਿ ਆਦਿ ਦਸ ਗਣ। 6. ਨੌ ਦੇਵਤਿਆਂ ਦੀ “ਗਣ” ਸੰਗ੍ਯਾ ਇਸ ਲਈ ਹੈ ਕਿ ਉਹ ਕਈ ਕਈ ਗਿਣਤੀ ਦੇ ਹਨ. ਉਹ ਨੌ ਗਣ ਇਹ ਹਨ- ੳ. ਅਨਿਲ (ਪਵਨ) ਉਣੰਜਾ. ਅ. ਆਦਿਤ੍ਯ (ਸੂਰਯ) ਬਾਰਾਂ. ੲ. ਆਭਾਸ੍ਵਰ, ਚੌਸਠ. ਸ. ਸਾਧ੍ਯ, ਬਾਰਾਂ. ਹ. ਤੁਸ਼ਿਤ, ਛੱਤੀ. ਕ. ਮਹਾਰਾਜਿਕ, ਦੋ ਸੌ ਵੀਹ. ਖ. ਰੁਦ੍ਰ, ਗਿਆਰਾਂ. ਗ. ਵਸੁ, ਅੱਠ. ਘ. ਵਿਸ਼੍ਵੇਦੇਵਾ, ਦਸ਼. 7. ਛੰਦਸ਼ਾਸਤ੍ਰ (ਪਿੰਗਲ) ਅਨੁਸਾਰ ਤਿੰਨ ਅੱਖਰਾਂ ਦਾ ਸਮੁਦਾਯ ਗਣ ਹੈ. ਅਤੇ ਉਨ੍ਹਾਂ ਦੀ ਗਿਣਤੀ ਅੱਠ ਹੈ:- ਮਗਣ ऽऽऽ ਸਰਵਗੁਰੁ ਭਗਣ ऽ।। ਆਦਿਗੁਰੁ ਜਗਣ ।ऽ। ਮਧ੍ਯਗੁਰੁ ਸਗਣ ।।ऽ ਅੰਤਗੁਰੁ ਨਗਣ ।।। ਸਰਵਲਘੁ ਯਗਣ ।ऽऽ ਆਦਿਲਘੁ ਰਗਣ ऽ।ऽ ਮਧ੍ਯਲਘੁ ਤਗਣ ऽऽ। ਅੰਤਲਘੁ 8. ਛੰਦਸ਼ਾਸਤ੍ਰ ਅਨੁਸਾਰ ਪੰਜ ਮਾਤ੍ਰਿਕ ਗਣ:- ਟਗਣ ਛੀ ਮਾਤ੍ਰਾ ਦਾ, ਠਗਣ ਪੰਜ ਮਾਤ੍ਰਾ ਦਾ, ਡਗਣ ਚਾਰ ਮਾਤ੍ਰਾ ਦਾ, ਢਗਣ ਤਿੰਨ ਦਾ ਅਤੇ ਣਗਣ ਦੋ ਮਾਤ੍ਰਾ ਦਾ। 9. ਸਕੰਦ ਪੁਰਾਣ ਅਨੁਸਾਰ ਇੱਕ ਦੈਤ, ਜੋ ਅਭਿਜਿਤ ਬ੍ਰਾਹਮਣ ਦੀ ਇਸਤ੍ਰੀ ਦੇ ਗਰਭ ਤੋਂ ਬ੍ਰਹਮਾ ਦੇ ਵੀਰਯ ਦ੍ਵਾਰਾ ਪੈਦਾ ਹੋਇਆ. ਇਸ ਨੂੰ ਗਣੇਸ਼ ਨੇ ਮਾਰਿਆ, ਜਿਸ ਤੋਂ ਨਾਮ ਗਣੇਸ਼ (ਗਣ-ਈਸ਼, ਗਣ ਨੂੰ ਜਿੱਤਣ ਵਾਲਾ) ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|