Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garuṛ. 1. ਇਕ ਪੰਛੀ ਜੋ ਵਿਸ਼ਨੂੰ ਦਾ ਵਾਹਨ ਮੰਨਿਆ ਜਾਂਦਾ ਹੈ। 2. ਗਾਰੂੜ ਮੰਤ੍ਰ, ਉਹ ਮੰਤ੍ਰ ਜਿਸ ਨਾਲ ਸੱਪ ਦਾ ਜ਼ਹਿਰ ਨਹੀਂ ਚੜਦਾ। 1. eagle which is considered the vehicle of Bhagwan Vishnoo. 2. incantation which deters the poison of snake. ਉਦਾਹਰਨਾ: 1. ਗਰੁੜ ਚੜ੍ਹੇ ਗੋਬਿੰਦ ਆਇਲਾ ॥ Raga Bhairo, Naamdev, 10, 15:2 (P: 1166). 2. ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥ Raga Kaanrhaa 4, Asatpadee 5, 2:1 (P: 1311). ਗਰੁੜ ਮੁਖਿ ਨਹੀ ਸਰਪ ਤ੍ਰਾਸ ॥ Raga Maalee Ga-orhaa 5, 3, 3:1 (P: 987).
|
SGGS Gurmukhi-English Dictionary |
1. eagle garura which is considered the ride of Lord Vishnu. 2. incantation to ward of the affect of snake-poison.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गरुड. Blue jay. ਨਾਮ/n. ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸ਼ਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈਆਇਆ, ਤਦ ਵਿਸ਼ਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸ਼ਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸ਼ਨੁ ਦਾ ਅਪਮਾਨ ਹੈ. ਗਰੁੜ ਨੇ ਵਿਸ਼ਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈਲਓ. ਵਿਸ਼ਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸ਼ਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸ਼ਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸ਼ਨੁ ਦੇ ਉੱਪਰ ਭੀ ਹੋਇਆ. “ਗਰੁੜ ਚੜੇ ਆਏ ਗੋਪਾਲ.” (ਭੈਰ ਨਾਮਦੇਵ) ਦਸ਼ਹਰੇ (ਵਿਜਯ ਦਸ਼ਮੀ) ਦੇ ਦਿਨ ਹਿੰਦੂ ਗਰੁੜ ਦਾ ਦਰਸ਼ਨ ਕਰਨਾ ਮੰਗਲ ਦਾ ਯਕ ਮੰਨਦੇ ਹਨ, ਅਤੇ ਵਡੇ ਯਤਨ ਨਾਲ ਵੇਖਦੇ ਹਨ. 2. ਦੇਖੋ- ਗਰੁੜੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|