Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavan⒰. 1. ਭਰਮਨ, ਯਾਤਰਾ। 2. ਸਫਰ, ਪੈਂਡਾ। 3. ਚਲਾਣਾ। 4. ਆਵਾਗਵਨ, ਜਨਮ ਮਰਨ, ਵੇਖੋ ‘ਗਵਨ’। 1. wandering. 2. pilgrimage. 3. roaming, travelling. 4. go, die, depart. ਉਦਾਹਰਨਾ: 1. ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥ (ਭਰਮਨ, ਭਾਵ ਤੀਰਥ ਯਾਤਰਾ). Raga Sireeraag 5, Asatpadee 26, 5:2 (P: 70). ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥ (ਧਰਤੀ ਉਤੇ ਭਰਮਣ ਕਰਦੇ). Raga Aaasaa 5, Chhant 5, 1:4 (P: 455). ਅਨਿਕ ਜਤਨ ਗਵਨੁ ਕਰਉ ॥ (ਤੀਰਥ ਯਾਤਰਾ). Raga Kedaaraa 5, 2, 1:1 (P: 1119). 2. ਗਵਨੁ ਕੀਆ ਧਰਤੀ ਭਰਮਾਤਾ ॥ Raga Maajh 5, 12, 3:2 (P: 98). ਦੂਰਿ ਗਵਨੁ ਸਿਰ ਊਪਰਿ ਮਰਨਾ ॥ (ਪੈਂਡਾ). Raga Soohee Ravidas, 2, 1:4 (P: 794). 3. ਗਵਨੁ ਕਰੈਗੋ ਸਗਲੋ ਲੋਗਾ ॥ (ਭਾਵ ਮਰ ਜਾਣਗੇ). Raga Gaurhee 5, Asatpadee 4, 4:4 (P: 237). ਸੰਗਿ ਨ ਸਾਥੀ ਗਵਨੁ ਇਕੇਲਾ ॥ Raga Soohee Ravidas, 1, 2:4 (P: 793). 4. ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ Raga Raamkalee, Guru Nanak Dev, Sidh-Gosat, 20:1 (P: 940).
|
Mahan Kosh Encyclopedia |
(ਗਵਣ, ਗਵਣੁ, ਗਵਨ) ਦੇਖੋ- ਗਮਨ “ਸੰਗ ਨ ਸਾਥੀ ਗਵਨੁ ਇਕੇਲਾ.” (ਸੂਹੀ ਰਵਿਦਾਸ) 2. ਆਵਾਗਮਨ. “ਫਾਹੇ ਕਾਟੇ ਮਿਟੇ ਗਵਨ.” (ਬਾਵਨ) 3. ਇਸ੍ਤ੍ਰੀਗਮਨ. ਮੈਥੁਨ. ਸੰਭੋਗ. “ਤਿਹ ਸਾਥ ਗਵਨ ਕੈਸੇ ਕਰ ਕਰਿਯੈ?” (ਚਰਿਤ੍ਰ ੩੧) 4. ਸੰ. ਗੌਣ. ਵਿ. ਜੋ ਮੁੱਖ ਨਹੀਂ. ਸਾਮਾਨ੍ਯ. “ਮੁੱਖ ਕਰਕੇ ਨਹੀਂ ਗਾਏ, ਗਵਨ ਕਰਕੇ ਗਾਏ ਹੈਨ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|