Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahaṇaa. 1. ਜੇਵਰ, ਭੂਸ਼ਨ, ਗਹਿਨਾ। 2. ਗਿਰਵੀ ਰੱਖਣਾ। 1. ornaments. 2. pledge. ਉਦਾਹਰਨਾ: 1. ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ Raga Maajh 5, 40, 3:1 (P: 106). 2. ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ Raga Dhanaasaree 1, 2, 3:1 (P: 660).
|
SGGS Gurmukhi-English Dictionary |
1. ornaments, jewelery, decoration, decorative item for spiritual beauty. 2. pledged item.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਗ੍ਰਹਣ ਕਰਨਾ. ਫੜਨਾ। 2. ਨਾਮ/n. ਭੂਸ਼ਣ. ਜ਼ੇਵਰ. “ਤੂੰ ਮੇਰਾ ਗਹਣਾ.” (ਮਾਝ ਮਃ ੫) “ਨਾਮੁ ਸਚੇ ਕਾ ਗਹਣਾ.” (ਮਾਝ ਮਃ ੫) ਦੇਖੋ- ਦੁਆਦਸ ਭੂਸ਼ਣ ਅਤੇ ਭੂਖਣ ੪। 3. ਧਰੋਹਰ. ਖਾਸ ਕਰਕੇ ਉਹ ਧਰੋਹਰ, ਜੋ ਕਿਸੇ ਕਰਜ ਦੇ ਬਦਲੇ ਗ੍ਰਹਣ ਕੀਤੀ ਜਾਵੇ. ਰੇਹਨ. “ਜੇ ਤੂੰ ਕਿਸੈ ਨ ਦੇਈ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ?” (ਧਨਾ ਮਃ ੧) ਜੇ ਤੂੰ ਕਿਸੇ ਨੂੰ ਕੁਝ ਨਾ ਬਖ਼ਸ਼ੇਂ, ਤਦ ਕੀ ਕੋਈ ਜੀਵ ਤੇਰੇ ਪਾਸ ਕੁਝ ਗਿਰੋ ਰੱਖਕੇ ਲੈ ਸਕਦਾ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|