Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaal⒤. 1.ਗਾਲ, ਭਾਵ ਕਲੰਕ, ਬਦਨਾਮੀ, ਵੱਟਾ। 2. ਗਾਲ੍ਹ ਕੇ, ਪਿਗਲਾ ਕੇ। ਉਦਾਹਰਨਾ: 1. ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥ Raga Maajh 5, 38, 1:3 (P: 132). 2. ਸਤਿ ਤੀਰਥ ਬਰਤ ਜਗੵ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥ Raga Kaliaan 4, Asatpadee 2, 7:1 (P: 1325).
|
SGGS Gurmukhi-English Dictionary |
1. stigma. 2. rebuke, abuse. 3. waste away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਾਲੀ) ਕ੍ਰਿ. ਵਿ. ਗਾਲਕੇ. ਗਲਾਕੇ. “ਹਿਵੈ ਗਾਲਿ ਗਾਲਿ ਤਨੁ ਛੀਜੈ.” (ਕਲਿ ਅ: ਮਃ ੪) 2. ਨਾਮ/n. ਗੱਲ. ਬਾਤ. “ਬਿੰਦਕ ਗਾਲਿ ਸੁਣੀ.” (ਆਸਾ ਮਃ ੫) “ਗਾਲੀ ਬਿਆ ਵਿਕਾਰ, ਨਾਨਕ ਧਣੀ ਵਿਹੂਣੀਆ.” (ਵਾਰ ਗਉ ੨ ਮਃ ੫) “ਨਾਨਕ ਗਾਲੀ ਕੂੜੀਆ ਬਾਝ ਪਰੀਤਿ ਕਰੇਇ.” (ਮਃ ੧ ਵਾਰ ਵਡ) 3. ਗੱਲ ਦਾ ਬਹੁਵਚਨ. ਗੱਲਾਂ. ਬਾਤਾਂ. “ਸੇ ਗਾਲੀ ਰਬ ਕੀਆ.” (ਸ. ਫਰੀਦ) 4. ਤ੍ਰਿਤੀਯਾ ਵਿਭਕ੍ਤਿ. ਗੱਲੀਂ. ਗੱਲਾਂ ਕਰਕੇ. ਬਾਤਾਂ ਨਾਲ. “ਗਾਲੀ ਹਰਿਨੀਹੁ ਨ ਹੋਇ.” (ਟੋਡੀ ਮਃ ੫) 5. ਸੰ. ਗਾਲੀ. ਨਾਮ/n. ਗਾਲ. ਦੁਸ਼ਨਾਮਦਹੀ. ਸ਼ਾਪ (ਸ੍ਰਾਫ). “ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿਨਿ ਕੁਲਿ ਲਾਗੈ ਗਾਲਿ.” (ਸੋਰ ਅ: ਮਃ ੫) 6. ਬਦਨਾਮੀ. ਕਲੰਕ. ਧੱਬਾ. “ਤੇਰੇ ਕੁਲਹਿ ਨ ਲਾਗੈ ਗਾਲਿ ਜੀਉ.” (ਮਾਝ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|