Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Giraas. ਬੁਰਕੀ, ਗਰਾਹੀਂ. ਉਦਾਹਰਨ: ਤੂੰ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥ Raga Sireeraag 1, 17, 1:2 (P: 20). ਸਿਮਰਤ ਸਾਸ ਗਿਰਾਸ ਪੂਰਨ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ (ਖਾਂਦਿਆ). Raga Sireeraag 5, Chhant 3, 2:2 (P: 80).
|
SGGS Gurmukhi-English Dictionary |
morsel of food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗ੍ਰਾਸ. ਨਾਮ/n. ਬੁਰਕੀ. ਲੁਕਮਾਂ. “ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ.” (ਮਃ ੩ ਵਾਰ ਵਡ) 2. ਰੋਜ਼ੀ. ਨਿੱਤ ਦਾ ਭੋਜਨ। 3. ਨਿਗਲਨਾ. ਗ੍ਰਸਣਾ. “ਸਸਿ ਕੀਨੋ ਸੂਰ ਗਿਰਾਸਾ.” (ਰਾਮ ਕਬੀਰ) ਦਸ਼ਮਦ੍ਵਾਰ ਵਿੱਚ ਇਸਥਿਤ ਚੰਦ੍ਰਮਾ ਨੇ ਅਮ੍ਰਿਤ ਸੋਖਣ ਵਾਲਾ ਸੂਰਜ ਜੋ ਨਾਭਿ ਵਿੱਚ ਰਹਿੰਦਾ ਸੀ ਗ੍ਰਸਲੀਤਾ. ਇਹ ਯੋਗਮਤ ਦਾ ਖਿਆਲ ਹੈ। 4. ਭਾਵ- ਸਤੋਗੁਣ ਨੇ ਤਮੋਗੁਣ ਮਿਟਾਦਿੱਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|