Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Geeṫaa. 1. ਸ੍ਰੀ ਕ੍ਰਿਸ਼ਨ ਜੀ ਨੂੰ ਕੁਰੂਸ਼ੇਤਰ ਦੇ ਯੁੱਧ ਸਮੇਂ ਅਰਜਨ ਨੂੰ ਦਿਤੇ ਉਪਦੇਸ਼ਾਂ ਦਾ ਸੰਚਯ ਗ੍ਰੰਥ। 2. ਗੀਤਾਂ, ਗੀਤ ਦਾ ਬਹੁਵਚਨ। ਉਦਾਹਰਨਾ: 1. ਪ੍ਰਣਵੈ ਨਾਮਾ ਇਉ ਕਹੈ ਗੀਤਾ ॥ Raga Gond, Naamdev, 6, 5:2 (P: 874). 2. ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥ Raga Maaroo 5, Asatpadee 8, 8:3 (P: 1020).
|
SGGS Gurmukhi-English Dictionary |
[1. Sk. n.] 1. the song. 2. Bhagavada Gita, the famous Hindu Scripture which forms part of Mahabharata. 3. A religious book of poetry
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. a sacred book of Hindus, Bhagavad Gita.
|
Mahan Kosh Encyclopedia |
ਨਾਮ/n. ਗੀਤ. ਛੰਦ। 2. ਯਸ਼. “ਗੁਣ ਗੀਤਾ ਨਿਤ ਵਖਾਣੀਆ.” (ਮਾਰੂ ਅ: ਮਃ ੫ ਅੰਜੁਲੀ) ਦੇਖੋ- ਗੀਤ। 3. ਮਹਾਭਾਰਤ ਦੇ ਭੀਸ਼ਮ ਪਰਵ ਦਾ ਇੱਕ ਪਾਠ, ਜਿਸ ਦੇ ੧੮ ਅਧ੍ਯਾਯ ਹਨ, ਜਿਨ੍ਹਾਂ ਦੀ ਸ਼ਲੋਕਸੰਖ੍ਯਾ ੭੦੦ ਹੈ.{725} ਕ੍ਰਿਸ਼ਨ ਜੀ ਨੇ ਕੁਰੁਕ੍ਸ਼ੇਤ੍ਰ ਦੇ ਮੈਦਾਨੇਜੰਗ ਵਿੱਚ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਾ ਵੇਖਕੇ ਗੀਤਾ ਦਾ ਉਪਦੇਸ਼ ਕੀਤਾ ਹੈ. ਜਿਸ ਥਾਂ ਕ੍ਰਿਸ਼ਨ ਅਰਜੁਨ ਸੰਵਾਦ ਹੋਇਆ ਹੈ ਉਸ ਦਾ ਨਾਉਂ “ਜ੍ਯੋਤਿਸਰ” ਹੈ. ਹੁਣ ਉੱਥੇ ਸੁੰਦਰ “ਗੀਤਾਭਵਨ” ਬਣਾਇਆ ਗਿਆ ਹੈ।{726} 4. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ- ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੪ ਪੁਰ, ਦੂਜਾ ੧੨ ਪੁਰ, ਅੰਤ ਗੁਰੁ ਲਘੁ. ਉਦਾਹਰਣ- ਮੋਤੀ ਤ ਮੰਦਰਿ ਊਸਰਹਿ, ਰਤਨੀ ਤ ਹੋਇ ਜੜਾਉ। ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵਹਿ ਚਾਉ।××× (ਸ੍ਰੀ ਮਃ ੧) ਯਕ ਅਰਜ ਗੁਫਤਮ ਪੇਸ ਤੋ, ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂ, ਬੇਐਬ ਪਰਵਦਗਾਰ। ××× (ਤਿਲੰ ਮਃ ੧) (ਅ) ਗੀਤਾ ਦਾ ਦੂਜਾ ਰੂਪ- ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਗੁਰੁ ਲਘੁ. ਉਦਾਹਰਣ- ਸੇਵੀਂ ਸਤਿਗੁਰੁ ਆਪਣਾ, ਹਰਿ ਸਿਮਰੀ ਦਿਨ ਸਭਿ ਰੈਣ। ਆਪ ਤਿਆਗਿ{727} ਸਰਣੀ ਪਵਾਂ, ਮੁਖਿ ਬੋਲੀ ਮਿਠੜੇ ਵੈਣ। ××× (ਮਾਝ ਮਃ ੫ ਦਿਨਰੈਣਿ). Footnotes: {725} ਇਨ੍ਹਾਂ ਵਿਚੋਂ ੧ ਸ਼ਲੋਕ ਧ੍ਰਿਤਰਾਸ਼੍ਟ੍ਰ ਦਾ, ੪੩ ਸੰਜਯ ਦੇ, ੮੪ ਅਰਜੁਨ ਦੇ ਅਤੇ ੫੭੨ ਕ੍ਰਿਸ਼ਨ ਜੀ ਦੇ ਹਨ. {726} ਸੰਸਕ੍ਰਿਤ ਗ੍ਰੰਥਾਂ ਵਿੱਚ ਹੋਰ ਭੀ ਅਨੇਕ ਗੀਤਾ ਹਨ, ਜੈਸੇ- ਹਾਰੀਤ ਗੀਤਾ, ਹੰਸ ਗੀਤਾ, ਬ੍ਰਹ੍ਮ ਗੀਤਾ, ਯਮ ਗੀਤਾ, ਰਾਮ ਗੀਤਾ, ਵ੍ਯਾਸ ਗੀਤਾ ਆਦਿ. {727} ਛੰਦ ਦੀ ਮਾਤ੍ਰਾ ਲਈ ਉੱਚਾਰਣ ‘ਤ੍ਯਾਗਿ’ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|