Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇkaaree. 1. ਗੁਣ ਕਰਨ ਵਾਲਾ ਭਾਵ ਗੁਣ ਦੇਣ ਵਾਲਾ। 2. ਗੁਣ ਕਾਰਨ ਵਾਲਾ ਭਾਵ ਉਪਕਾਰੀ ਅਰਥਾਤ ਗੁਰਮੁਖ। 3. ਗੁਣਾਂ ਵਾਲਾ, ਗੁਣਾਂ ਦਾ ਧਾਰਨੀ। 4. ਲਾਭਕਾਰੀ, ਫਾਇਦੇਮੰਦ, ਭਲਾ ਕਰਨ ਵਾਲਾ। ਉਦਾਹਰਨਾ: 1. ਆਪੇ ਗੁਣ ਆਪੇ ਗੁਣਕਾਰੀ. Raga Gaurhee 5, Sukhmanee 17, 1:6 (P: 285). ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥ (ਗੁਣ ਦੇਣ ਵਾਲਾ ਪ੍ਰਭੂ). Raga Dhanaasaree 1, Chhant 3, 5:5 (P: 690). 2. ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥ Raga Soohee 3, Asatpadee 3, 9:1 (P: 755). 3. ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥ Raga Raamkalee 1, Asatpadee 9, 10:1 (P: 907). ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥ Raga Saarang 4, 2, 1:2 (P: 1198). 4. ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥ Raga Raamkalee 1, Asatpadee 9, 14:1 (P: 908). ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥ Raga Maaroo 1, Solhaa 5, 2:3 (P: 1024).
|
SGGS Gurmukhi-English Dictionary |
1. bestower of virtues, benefactor, benevolent. 2. virtuous, of virtues, pious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. effective, efficacious, potent, useful, beneficial.
|
Mahan Kosh Encyclopedia |
ਵਿ. ਗੁਣ ਕਰਨ ਵਾਲਾ. “ਗੁਰਮੁਖਿ ਸਜਣੁ ਗੁਣਕਾਰੀਆ.” (ਸ੍ਰੀ ਮਃ ੪) “ਜਿਸੁ ਅੰਤਰਿ ਹਰਿ ਗੁਣਕਾਰੀ.” (ਮਃ ੪ ਵਾਰ ਵਡ) 2. ਲਾਭਦਾਇਕ। 3. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ- ਗੁਣ ੧੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|