Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇvaᴺṫ. 1. ਗੁਣਾਂ ਵਾਲਾ, ਭਾਵ ਪ੍ਰਭੂ। 2. ਗੁਣਾਂ/ਖੂਬੀਆਂ ਵਾਲੇ। ਉਦਾਹਰਨਾ: 1. ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ Raga Sireeraag 5, Chhant 3, 2:3 (P: 80). 2. ਹਿਮ ਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ (ਮਾਘ ਫੱਗਣ ਗੁਣਾਂ ਵਾਲੇ ਹਨ). Raga Raamkalee 5, Rutee Salok, 7:1 (P: 929).
|
SGGS Gurmukhi-English Dictionary |
virtuous, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. gifted, talented, accomplished, virtuous, fem. ਗੁਣਵੰਤੀ.
|
Mahan Kosh Encyclopedia |
(ਗੁਣਵਾਨ, ਗੁਣਵੰਤੜਾ, ਗੁਣਵੰਤੜੀ, ਗੁਣਵੰਤਾ, ਗੁਣਵੰਤੀ) ਵਿ. ਗੁਣ ਵਾਲਾ. ਗੁਣਵਤੀ. “ਗੁਣਵੰਤੀ ਸਹੁ ਰਾਵਿਆ.” (ਵਡ ਮਃ ੧) “ਗੁਣਵੰਤਾ ਹਰਿ ਹਰਿ ਦਇਆਲੁ.” (ਗਉ ਮਃ ੪) “ਗੁਣਵੰਤ ਨਾਹ ਦਇਆਲੁ ਬਾਲਾ.” (ਗਉ ਛੰਤ ਮਃ ੫) ਗੁਰੂ ਅਰਜਨਦੇਵ ਨੇ “ਗੁਣਵੰਤੀ” ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- “ਜੋ ਦੀਸੈ ਗੁਰਸਿਖੜਾ”- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|