Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇee. 1. ਗੁਣਾਂ/ਚੰਗਿਆਈਆਂ ਦਾ। 2. ਗੁਣਾਂ ਕਰਕੇ। 3. ਗੁਣਾਂ ਵਾਲੇ ਪ੍ਰਭੂ। 4. ਗੁਣਵਾਣ, ਗੁਣਾਂ ਵਾਲਾ। 5. ਗੁਣਾਂ ਵਾਲਾ। 6. ਗੁਣਾਂ ਵਿਚ। ਉਦਾਹਰਨਾ: 1. ਨਾਨਕ ਗਾਵੀਐ ਗੁਣੀ ਨਿਧਾਨੁ ॥ Japujee, Guru Nanak Dev, 5:4 (P: 2). 2. ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ Raga Aaasaa 1, Sodar, 2, 1:1 (P: 9). ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥ (ਗੁਣਾਂ ਨਾਲ). Raga Sireeraag 4, Vaar 18ਸ, 3, 2:7 (P: 90). 3. ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥ Raga Maajh 3, Asatpadee 3, 1:3 (P: 110). ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥ Raga Maaroo 3, Solhaa 13, 16:3 (P: 1057). 4. ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥ Raga Gaurhee, Kabir, 51, 2:2 (P: 334). ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ (ਗੁਣਾਂ ਵਾਲਾ ਗੁਰਮੁਖ). Raga Vadhans 3, Chhant 4, 1:2 (P: 570). ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ (ਗੁਣਵਾਣਾਂ). Raga Soohee 4, Chhant 1, 4:4 (P: 773). 5. ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥ (ਗੁਣਾਂ ਵਾਲਾ ਆਚਾਰ). Raga Dhanaasaree 1, Chhant 3, 1:4 (P: 689). 6. ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਹ ਗੁਣੀ ਸਮਉਲਾ ॥ (ਗੁਣਾਂ ਵਿਚ ਸਮਾ ਜਾਈਦਾ ਹੈ). Raga Kaanrhaa 4, Vaar 6:5 (P: 1315).
|
English Translation |
adj. same as ਗੁਣਵੰਤ gifted.
|
Mahan Kosh Encyclopedia |
ਗੁਣਾਂ ਨਾਲ. ਗੁਣਾਂ ਕਰਕੇ. “ਅਵਗੁਣ ਗੁਣੀ ਬਖਸਾਇਆ.” (ਆਸਾ ਅ: ਮਃ ੩) 2. गुणिन्. ਗੁਣ ਵਾਲਾ. ਸਿਫਤ ਵਾਲਾ. “ਗੁਣ ਕਹਿ ਗੁਣੀ ਸਮਾਏ.” (ਸੋਰ ਮਃ ੩) 3. ਚਿੱਲੇ ਵਾਲਾ। 4. ਨਾਮ/n. ਕਮਾਨ. ਧਨੁਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|