Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gufaa. 1. ਭੋਰਾ, ਤਹਿਖਾਨਾ, ਕੰਦਰਾ। 2. ਸਰੀਰ (ਭਾਵ) ਸਰੀਰ ਰੂਪੀ ਗੁਫਾ। 3. ਦਸਮ ਦੁਆਰ (ਭਾਵ)। ਉਦਾਹਰਨਾ: 1. ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥ (ਆਤਮ ਅਨੰਦ ਵਾਲੀ ਗੁਫਾ). Raga Maajh 5, 10, 1:2 (P: 97). ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ Raga Maajh 1, Vaar 4, Salok, 1, 1:1 (P: 139). 2. ਇਸੁ ਗੁਫਾ ਮਹਿ ਅਖੁਟ ਭੰਡਾਰਾ ॥ Raga Maajh 3, Asatpadee 25, 1:1 (P: 124). ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥ Raga Raamkalee 1, Asatpadee 3, 5:1 (P: 904). 3. ਭੀਤਰਿ ਕੋਟ ਗੁਫਾ ਘਰ ਜਾਈ ॥ (ਸਰੀਰ ਰੂਪੀ ਕੋਟੁ ਵਿਚ ਦਸਮ ਦੁਆਰਾ ਰੂਪੀ ਗੁਫਾ ਹੈ). Raga Maaroo 1, Solhaa 13, 3:1 (P: 1033).
|
SGGS Gurmukhi-English Dictionary |
cave, cavity, basement, underground cell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. cave, cavern; lair, den.
|
Mahan Kosh Encyclopedia |
ਸੰ. ਗੁਹਾ. ਨਾਮ/n. ਕੰਦਰਾ। 2. ਭੌਰਾ. ਤਹਖ਼ਾਨਾ “ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮਹਿ ਬਾਸ?” (ਮਾਰੂ ਕਬੀਰ) 3. ਭਾਵ- ਅੰਤਹਕਰਣ. “ਇਸ ਗੁਫਾ ਮਹਿ ਅਖੁਟ ਭੰਡਾਰਾ.” (ਮਾਝ ਅ: ਮਃ ੩) 4. ਦੇਹ. ਸ਼ਰੀਰ. “ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|