Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gur(u). 1. ਮਤ ਦਾ ਚਲਾਣ ਵਾਲਾ, ਆਚਾਰੀਆ। 2. ਉਪਦੇਸ਼ ਕਰਤਾ, ਗਿਆਨ ਦਾਤਾ, ਸਿਖਿਆ ਦਾਤਾ। 3. ਪ੍ਰਭੂ। 4. ਸਿੱਖ ਮਤ ਦੇ ਆਗੂਆਂ ਲਈ ਵਰਤਿਆ ਜਾਂਦਾ 'ਸਤਿਕਾਰ-ਪਦ'। ਉਦਾਹਰਨਾ: 1. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2). 2. ਮੰਨੈ ਤਰੈ ਤਾਰੇ ਗੁਰੁ ਸਿਖ ॥ (ਜੋ ਸਿਖਿਆ ਲੈਣ ਆਉਣ ਤੇ ਉਪਦੇਸ ਦਾਤਾ ਹੋ ਕੇ ਤਾਰਦਾ ਹੈ). Japujee, Guru Nanak Dev, 15:3 (P: 15). ਪੰਚਾ ਕਾ ਗੁਰੁ ਏਕੁ ਧਿਆਨੁ ॥ Japujee, Guru Nanak Dev, 16:4 (P: 3). 3. ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥ Raga Sireeraag 1, 19, 4:2 (P: 21). 4. ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥ Raga Maajh 1, Vaar 27ਸ 2, 1:2 (P: 150).
|
SGGS Gurmukhi-English Dictionary |
[Var.] From Gura
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਗੁਰ ੩। 2. ਨਾਮ/n. ਧਰਮਉਪਦੇਸ਼੍ਟ. ਧਰਮ ਦਾ ਆਚਾਰਯ. “ਗੁਰੁ ਈਸਰੁ ਗਰੁ ਗੋਰਖੁ ਬਰਮਾ.” (ਜਪੁ) ਗੁਰੂ ਹੀ ਸ਼ਿਵ ਵਿਸ਼ਨੁ ਅਤੇ ਬ੍ਰਹ੍ਮਾ ਹੈ. “ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?” (ਮਃ ੨ ਵਾਰ ਮਾਝ) “ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ। ਤਿਸ ਕੈ ਸੰਗਿ ਸਿਖੁ ਉਧਰੈ. ਨਾਨਕ ਹਰਿ ਗੁਨ ਗਾਉ.” (ਸੁਖਮਨੀ) “ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਐ.” (ਮਲਾ ਮਃ ੪) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ:- {746} (ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ. (ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ. (ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ. (ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। 3. ਵ੍ਰਿਹਸਪਤਿ। 4. ਉਸਤਾਦ. ਵਿਦ੍ਯਾ ਦੱਸਣ ਵਾਲਾ।{747} 5. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ “ਗੁਰੁ ” ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ- “ਸ਼ਤ੍ਰੁ ਮਿਤ੍ਰ” ਵਿੱਚ “ਸ਼” ਅਤੇ “ਮਿ” ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ “ਕ੍ਸ਼” ਅਤੇ “ਕ” ਗੁਰੁ ਨਹੀਂ. ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- “ਨਾਥ ਨਿਰੰਜਨ ਤ੍ਵ ਸਰਨ.” ਇਸ ਵਾਕ ਵਿੱਚ “ਤ੍ਵ” ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ “ਤਨਐ ” ਪੜ੍ਹੀਦਾ ਹੈ, ਇਵੇਂ ਹੀ “ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ਼੍ਟ ਅਰਿਸ਼੍ਟ ਟਰਹਿਂ ਤਤਕਾਲਾ.” ਇਸ ਥਾਂ ਕਾਲ ਅਤੇ ਤਤਕਾਲ ਦਾ “ਲ ” ਦੀਰਘ ਲਿਖਿਆ ਹੈ. ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ “ऽ” ਹੈ। 6. ਪਿਤਾ। 7. ਰਾਜਾ। 8. ਗੁਰੂ ਨਾਨਕਦੇਵ। 9. ਪਾਰਬ੍ਰਹਮ. ਕਰਤਾਰ। 10. ਵਿ. ਵਜ਼ਨਦਾਰ. ਭਾਰੀ। 11. ਲੰਮਾ ਚੌੜਾ। 12. ਨਾਮ/n. ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ). Footnotes: {746} ਦੇਖੋ- ਗੁਪ੍ਰਸੂ ਰਾਸਿ ੫, ਅ: ੪੬, ਅੰਗ ੨੫. ਤੋਂ ੩੦. {747} ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਨੂੰ ਸ਼ੀਕ੍ਸ਼ਾ ਗੁਰੁ ਆਖਦੇ ਹਨ. ਜੋ ਗੁਰੂ ਮੰਤ੍ਰ ਦਿੰਦਾ ਹੈ ਉਹ ਦੀਕ੍ਸ਼ਾ ਗੁਰੁ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|