Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gulam. ‘ਗੁਲਾਮ’ ਦਾ ਸੰਖੇਪ ਅਥਵਾ ਤਦਵਭ ਰੂਪ, ਗੋਲਾ, ਦਾਸ. ਉਦਾਹਰਨ: ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥ Raga Gaurhee 4, 50, 4:3 (P: 168).
|
Mahan Kosh Encyclopedia |
ਗ਼ੁਲਾਮ ਦਾ ਸੰਖੇਪ. “ਹਉ ਗੁਲਮ ਤਿਨਾ ਕਾ ਗੋਲੀਆ.” (ਮਃ ੪ ਵਾਰ ਗਉ ੧) ਮੈਂ ਉਨ੍ਹਾਂ ਦੇ ਗ਼ੁਲਾਮਾਂ ਦਾ ਗੋਲਾ ਹਾਂ। 2. ਸੰ. गुल्म. ਨਾਮ/n. ਬਿੜਾ. ਜਾੜਾ. ਇੱਕ ਜੜ ਤੋਂ ਹੋਈਆਂ ਕਈ ਸ਼ਾਖ਼ਾਂ। 3. ਫੌਜ ਦੀ ਇੱਕ ਖਾਸ ਗਿਣਤੀ ੯ ਹਾਥੀ, ੯ ਰਥ, ੨੭ ਘੋੜੇ ਅਤੇ ੪੫ ਪੈਦਲ{753}। ੪ ਪੇਟ ਦਾ ਇੱਕ ਰੋਗ. ਵਾਉਗੋਲਾ (ਵਾਤਗੁਲਮ ਅਤੇ ਰਕਤਗੁਲਮ). “ਜੁਰ ਸੀਤ ਗੁਲਮ.” (ਸਲੋਹ) ਦੇਖੋ- ਵਾਉਗੋਲਾ. Footnotes: {753} ੨੭. ਹਾਥੀ, ੨੭. ਰਥ, ੮੧. ਘੋੜੇ ਅਤੇ ੧੩੫ ਪੈਦਲ. ਇਤਨੀ ਫੌਜ ਦੀ ਭੀ ਗੁਲਮ ਸੰਗ੍ਯਾ ਲਿਖੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|