Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gorakʰ. 1. (ਗੋ=ਪ੍ਰਿਥਵੀ, ਰਖ=ਰਖਿਅਕ) ਵਿਸ਼ਨੂੰ, ਪ੍ਰਿਥਵੀ ਦਾ ਰਖਵਾਲਾ ਭਾਵ ਪ੍ਰਭੂ। 2. ਇਕ ਜੋਗੀ ਜੋਗ ਮਤਿ ਦਾ ਬਾਨੀ, ਗੋਰਖ, ਨੌਂ ਨਾਥਾਂ ਵਿਚੋਂ ਇਕ, ਵੇਖੋ ‘ਗੋਰਖੁ’। ਉਦਾਹਰਨਾ: 1. ਕਾਲੂਬਿ ਅਕਲ ਮਨ ਗੋਰ ਨ ਮਾਨੀ ॥ (ਕਬਰ ਭਾਵ ਮੌਤ). Raga Malaar 1, Vaar 27ਸ, 1, 2:2 (P: 1291). 2. ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ ॥ Saw-yay, Guru Arjan Dev, 7:2 (P: 1383).
|
SGGS Gurmukhi-English Dictionary |
1. the sustainer of earth, Lord Vishnu. the sustainer of earth God. 3. Gorakhnath, the founder is the ‘Geed Yog’ sect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੋਰਖੁ) ਨਾਮ/n. ਗੋ (ਪ੍ਰਿਥਿਵੀ) ਦਾ ਰਕ੍ਸ਼ਕ, ਕਰਤਾਰ. “ਗੋਰਖ ਸੋ ਜਿਨਿ ਗੋਇ ਉਠਾਲੀ.” (ਰਾਮ ਮਃ ੨) 2. ਗੋ (ਇੰਦ੍ਰੀਆਂ) ਦਾ ਰਕ੍ਸ਼ਰ, ਆਤਮਾ. “ਊਪਰਿ ਗਗਨੁ, ਗਗਨ ਪਰਿ ਗੋਰਖੁ, ਤਾਕਾ ਅਗਮੁ ਗੁਰੂ ਪੁਨਿ ਵਾਸੀ.” (ਮਾਰੂ ਮਃ ੧) ਸ਼ਰੀਰ ਉੱਪਰ ਦਸ਼ਮਦ੍ਵਾਰ, ਉਸ ਪੁਰ ਵਸਣ ਵਾਲਾ ਆਤਮਾ, ਫਿਰ ਉਸ ਦਾ ਗੁਰੂ ਜੋ ਅਗਮਰੂਪ ਹੈ (ਪਾਰਬ੍ਰਹਮ) ਉਸ ਵਿੱਚ ਨਿਵਾਸ ਕਰਤਾ (ਸਤਿਗੁਰੂ). 3. ਪ੍ਰਿਥਿਵੀ ਪਾਲਕ ਵਿਸ਼ਨੁ. “ਗੁਰੁ ਈਸਰੁ ਗੁਰੁ ਗੋਰਖੁ ਬਰਮਾ.” (ਜਪੁ) ਗੁਰੁ ਹੀ ਸ਼ਿਵ ਵਿਸ਼ਨੁ ਅਤੇ ਬ੍ਰਹਮਾ ਹੈ। 4. ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ. ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ. ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ. ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ. “ਜੋਗੀ ਗੋਰਖ ਗੋਰਖ ਕਰਿਆ.” (ਗਉ ਮਃ ੪) “ਪੁਨ ਹਰਿ ਗੋਰਖ ਕੋ ਉਪਰਾਜਾ.” (ਵਿਚਿਤ੍ਰ) 5. ਗਾਈਆਂ ਦਾ ਰੱਖਣ ਵਾਲਾ. ਗੋਪਾਲ. ਗਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|