Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaᴺg. 1. ਗੰਗਾ, ਇਕ ਪਵਿੱਤਰ ਦਰਿਆ। 2. ਇੜਾ ਨਾੜੀ। 1. Ganges river that is considered sacred. 2. erha vein.
ਉਦਾਹਰਨਾ:
1. ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ Raga Aaasaa 1, 32, 3:1 (P: 358).
2. ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ Salok, Kabir, 152:1 (P: 1372).

SGGS Gurmukhi-English Dictionary
[Sk. n.] The river Ganges.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਗੰਗਾ. ਨਾਮ/n. ਗੰਗਾ ਨਧਾ. “ਗੰਗ ਬਨਾਰਸਿ ਸਿਫਤਿ ਤੁਮਾਰੀ.” (ਆਸਾ ਮਃ ੧) ਦੇਖੋ- ਗੰਗਾ। 2. ਨਦੀ, ਜੋ ਸਦਾ ਗਮਨ ਕਰਦੀ ਹੈ. “ਗੰਗ ਤਰੰਗ ਅੰਤ ਕੋ ਪਾਵੈ.” (ਸਵੈਯੇ ਮਃ ੩ ਕੇ) 3. ਇੱਕ ਕਵਿ, ਜੋ ਯੂ. ਪੀ. ਦੇ ਇਕਨੌਰ (ਜ਼ਿਲੇ ਇਟਾਵੇ) ਦਾ ਵਸਨੀਕ ਸੀ. ਇਸਦਾ ਜਨਮ ਸਨ ੧੫੩੮ ਵਿੱਚ ਹੋਇਆ. ਇਹ ਹਿੰਦੀ ਭਾਸ਼ਾ ਦਾ ਉੱਤਮ ਕਵੀ ਸੀ ਅਰ ਵੀਰਬਲ, ਖ਼ਾਨਖ਼ਾਨਾ ਆਦਿਕਾਂ ਨਾਲ ਮਿਤ੍ਰਤਾ ਰਖਦਾ ਸੀ. ਬਾਦਸ਼ਾਹ ਅਕਬਰ ਭੀ ਇਸ ਦਾ ਸਨਮਾਨ ਕਰਦਾ ਸੀ. ਇਸ ਦਾ ਪੂਰਾ ਨਾਉਂ ਗੰਗਾਪ੍ਰਸਾਦ ਹੈ, ਪਰ ਇਹ ਕਵਿਤਾ ਵਿੱਚ ਕੇਵਲ ਗੰਗ ਲਿਖਦਾ ਸੀ।{791} 4. ਗੁਰਯਸ਼ ਕਰਤਾ ਇੱਕ ਭੱਟ.

Footnotes:
{791} ਕਈ ਲਿਖਦੇ ਹਨ ਕਿ ਕਵਿ ਗੰਗ ਨਿਧੜਕ ਅਤੇ ਘ੍ਰਿਣਿਤ ਸ਼ਬਦ ਕਹਿਣ ਤੋਂ ਹਾਥੀ ਦੇ ਪੈਰਾਂ ਹੇਠ ਕੁਚਲਕੇ ਮਰਵਾਇਆ ਗਿਆ ਸੀ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits