Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaat. 1. ਰਸਤਾ, ਮਾਰਗ। 2. ਪਤਨ, ਦਰਿਆ ਦੇ ਕੰਢੇ, ਦਰਿਆ ਨੂੰ ਬੇੜੀਆਂ ਦੁਆਰਾ ਪਾਰ ਕਰਨ ਦਾ ਸਥਾਨ। 3. ਘਾਟਾ, ਕਮੀ। ਉਦਾਹਰਨਾ: 1. ਤਾ ਘਟ ਮਹਿ ਘਾਟ ਜਉ ਪਾਵਾ ॥ (ਹਿਰਦੇ ਵਿਚ ਰਸਤਾ ਲੱਭਾ ਹੈ). Raga Gaurhee, Kabir, Baavan Akhree, 10:3 (P: 340). ਤਾਲ ਮਦੀਰੇ ਘਟ ਕੇ ਘਾਟ॥ (ਦਿਲ ਦੇ ਰਸਤੇ ਭਾਵ ਸੰਕਲਪ ਵਿਕਲਪ). Raga Aaasaa 1, 4, 1:1 (P: 349). 2. ਜਹ ਲਾਲਚ ਜਾਗਾਤੀ ਘਾਟ. Raga Aaasaa 5, 91, 2:1 (P: 393). ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ (ਭਾਵ ਟਿਕਾਣੇ). Salok, Kabir, 152:1 (P: 1372). 3. ਨਾਨਕ ਗੁਰ ਬਿਨੁ ਘਾਟੇ ਘਾਟ ॥ Raga Raamkalee, Guru Nanak Dev, Sidh-Gosat, 38:6 (P: 942).
|
SGGS Gurmukhi-English Dictionary |
[1. P. n. 2. P. n.] 1. path, way. 2. Loss
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. landing place, quay, jetty, pier, wharf; ferry or ford site; bathing place on river bank; mountain range parallel to sea-coast. (2) n.f. lack, want, absence; deficiency, deficit, inadequacy, insufficiency; dearth, shortage, scarcity, paucity, loss; bereavement, decrease, diminution, reduction.
|
Mahan Kosh Encyclopedia |
(ਘਾਟੁ) ਨਾਮ/n. ਘਾੜਤ. “ਘਾਟ ਘੜਤ ਭ੍ਯੋ ਸ੍ਵਰਨ ਕੋ.” (ਚਰਿਤ੍ਰ ੭੦) 2. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. “ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ.” (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ- ਇੜਾ ਪਿੰਗਲਾ ਹੈ। 3. ਰਸਤਾ. ਮਾਰਗ. “ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ.” (ਮਃ ੩ ਵਾਰ ਗੂਜ ੧) 4. ਮਨ ਦੀ ਘਾੜਤ. ਸੰਕਲਪ. ਖ਼ਯਾਲ. “ਤਾਲ ਮਦੀ ਰੇ ਘਟ ਕੇ ਘਾਟ.” (ਆਸਾ ਮਃ ੧) 5. ਅਸਥਾਨ. ਜਗਹਿ. “ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ.” (ਕਾਨ ਮਃ ੪ ਪੜਤਾਲ) 6. ਵਿ. ਘੱਟ. ਕਮ. ਨ੍ਯੂਨ. “ਘਾਟ ਨ ਕਿਨ ਹੀ ਕਹਾਇਆ.” (ਸ੍ਰੀ ਅ: ਮਃ ੫) 7. ਦੇਖੋ- ਘਾਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|