Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰoṛaa. ਇਕ ਚੌਪਾਇਆ ਜਾਨਵਰ ਜੋ ਸਵਾਰੀ ਲਈ ਵਰਤਿਆ ਜਾਂਦਾ ਹੈ, ਅਸ਼ਵ. ਉਦਾਹਰਨ: ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ Raga Raamkalee, Balwand & Sata, Vaar 6:6 (P: 968).
|
English Translation |
(1) n.m. horse, pony, stallion, (in chess) knight; vaulting horse; trigger.
|
Mahan Kosh Encyclopedia |
ਸੰ. ਘੋਟ. ਘੋਟਕ. ਅਸ਼੍ਵ. ਤੁਰਗ. ਹਯ. ਸੈਂਧਵ. ਕਿੱਕ੍ਯਾਨ. ਵਾਜੀ. “ਘੋੜਾ ਕੀਤੋ ਸਹਜ ਦਾ.” (ਵਾਰ ਰਾਮ ੩) ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ:- ਚਿੱਟਾ- ਕਰਕ. ਚਿੱਟਾ ਪੀਲਾ- ਖੋਂਗਾ. ਪੀਲਾ- ਹਰਿਯ. ਦੂਧੀਆ- ਸੇਰਾਹ. ਕਾਲਾ- ਖੁੰਗਾਹ. ਲਾਲ- ਕਿਯਾਹ. ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ. ਕਬਰਾ- ਹਲਾਹ. ਪਿਲੱਤਣ ਨਾਲ ਕਾਲਾ- ਤ੍ਰਿਯੂਹ. ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ. ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ. ਨੀਲਾ- ਨੀਲਕ. ਗੁਲਾਬੀ- ਰੇਵੰਤ. ਹਰੀ ਝਲਕ ਨਾਲ ਪੀਲਾ- ਹਾਲਕ. ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ਼੍ਟਮੰਗਲ. ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ. (ਡਿੰਗਲਕੋਸ਼). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|