Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaᴺtaa. ਘੜਿਆਲ. ਉਦਾਹਰਨ: ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ Raga Aaasaa 5, 90, 2:1 (P: 393).
|
English Translation |
n.m. hour; large bell or gong; an instructional period.
|
Mahan Kosh Encyclopedia |
ਸੰ. ਨਾਮ/n. ਟੱਲ. ਕਾਂਸੀ ਆਦਿ ਧਾਤੁ ਦਾ ਮੂਧੇ ਭਭਕੇ (ਗਲਾਸ) ਦੇ ਆਕਾਰ ਦਾ ਭਾਂਡਾ, ਜਿਸ ਦੇ ਕਿਨਾਰੇ ਬਾਹਰ ਵੱਲ ਉਭਰੇ ਹੋਏ ਹੁੰਦੇ ਹਨ. ਇਹ ਢਾਲਕੇ ਤਿਆਰ ਕੀਤਾਜਾਂਦਾ ਹੈ, ਅਰ ਅੰਦਰੋਂ ਇੱਕ ਲਟਕਦੀਹੋਈ ਹਥੌੜੀ ਦ੍ਵਾਰਾ ਵਜਦਾ ਹੈ, ਜਾਂ ਬਾਹਰੋਂ ਹਥੌੜੀ ਨਾਲ ਵਜਾਇਆਜਾਂਦਾ ਹੈ. ਨਿੱਕੇ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆਉਂਦੇ ਹਨ, ਕਿਉਂਕਿ ਇਹ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚੋਂ, ਅਰ ਨਿਨੀਵੇ (Nineveh) ਦੇ ਖੰਡਰਾਂ ਵਿੱਚੋਂ ਲੱਭੇ ਹਨ. ਰੋਮ ਵਿੱਚ ਸ਼ਾਹੀ ਸਨਾਨ ਦਾ ਸਮਾਂ ਘੰਟੇ ਦ੍ਵਾਰਾ ਦੱਸਿਆ ਜਾਂਦਾ ਸੀ. ਭਾਰਤ ਵਿੱਚ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਦੇਵਾਲਿਆਂ ਵਿੱਚ ਵਜਦੇ ਆਏ ਹਨ. ਹਿੰਦੁਸਤਾਨ ਵਿੱਚ ਸਭ ਤੋਂ ਵਡਾ ਘੰਟਾ ਸੋਮਨਾਥ ਦੇ ਮੰਦਿਰ ਵਿੱਚ ਸੀ, ਜਿਸ ਨੂੰ ਮਹਮੂਦ ਗਜਨਵੀ ਨੇ ਚੂਰ ਚੂਰ ਕੀਤਾ ਅਤੇ ਸੋਨੇ ਦਾ ਜੰਜੀਰ ਲੁੱਟਿਆ. ਇਸ ਵੇਲੇ ਸਭ ਤੋਂ ਵੱਡਾ ਘੰਟਾ ਮਾਸਕੋ (ਰੂਸ) ਵਿੱਚ ਹੈ. ਇਸ ਦਾ ਵਜ਼ਨ ਪੰਜ ਹਜ਼ਾਰ ਪੰਜ ਸੌ ਚੁਤਾਲੀ ਮਣ ਪੱਕੇ (੧੯੮ ਟਨ) ਹੈ ਇਹ ਸਨ ੧੭੩੩ ਵਿੱਚ ਢਾਲਿਆ ਗਿਆ ਸੀ. ਇਸੇ ਸ਼ਹਰ ਵਿੱਚ ਇਕ ਹੋਰ ਘੰਟਾ ਹੈ, ਜਿਸ ਦਾ ਵਜ਼ਨ ਤਿੰਨ ਹਜ਼ਾਰ ਪੰਜ ਸੌ ਚੁਰਾਸੀ ਮਣ ਪੱਕੇ (੧੨੮ ਟਨ) ਹੈ. ਬਰਮਾ, ਪੈਕਿੰਗ (ਚੀਨ), ਕੋਲਾਨ (ਜਰਮਨੀ), ਵੀਐਨਾ ਅਤੇ ਪੈਰਿਸ ਵਿੱਚ ਭੀ ਵਜਨਦਾਰ ਤੇ ਕੱਦਾਵਰ ਘੰਟੇ ਹਨ. ਇੰਗਲਿਸਤਾਨ ਵਿੱਚ ਸਭ ਤੋਂ ਵੱਡਾ ਘੰਟਾ ਕੁੱਲ ਚਾਰ ਸੌ ਅਠਤਾਲੀ ਮਣ ਪੱਕੇ (੧੬ ਟਨ) ਦਾ ਹੈ, ਜੋ “ਸੇਂਟ ਪਾਲ” ਨਾਮੇਂ ਮਹਾਨ ਗਿਰਜੇ ਵਿੱਚ ਮੌਜੂਦ ਹੈ. “ਘੰਟਾ ਜਾਕਾ ਸੁਨੀਐ ਚਹੁ ਕੁੰਟ.” (ਆਸਾ ਮਃ ੫) ਭਾਵ- ਅਨਹਤਨਾਦ। 2. ਢਾਈ ਘੜੀ ਦਾ ਸਮਾ. ੬੦ ਮਿਨਟ ਪ੍ਰਮਾਣ ਸਮਾਂ. Hour. ਦੇਖੋ- ਕਾਲਪ੍ਰਮਾਣ। 3. ਘੰਟੇ ਦਾ ਪ੍ਰਮਾਣ ਦੱਸਣ ਵਾਲਾ ਯੰਤ੍ਰ. Clock. ਦੇਖੋ- ਘੜੀ ਨੰ: ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|