Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charan. ਪੈਰ. ਉਦਾਹਰਨ: ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰੁ ਚਰਨ ਗਹੇ ॥ Raga Sireeraag 5, 76, 2:3 (P: 44). ਚਰਨ ਚਲਉ ਮਾਰਗਿ ਗੋਵਿੰਦ ॥ (ਪੈਰਾਂ ਨਾਲ). Raga Gaurhee 5, Sukhmanee 14, 2:7 (P: 281).
|
SGGS Gurmukhi-English Dictionary |
feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. foot; feet; a foot of line or verse.
|
Mahan Kosh Encyclopedia |
ਦੇਖੋ- ਚਰਣ। 2. ਚਰਣਾਂ. ਚੁਗਣਾ. “ਉਠਕੈ ਚਰਨ ਲਗੇ ਪੁਨ ਸਾਰੇ.” (ਨਾਪ੍ਰ) 3. ਆਚਰਣ. ਆਚਾਰ. “ਸੰਤ ਚਰਨ ਚਰਨ ਮਨ ਲਾਈਐ.” (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। 4. ਚੜ੍ਹਨਾ. ਸਵਾਰ ਹੋਣਾ. “ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ਼੍ਟੁ ਵਰਨ ਕੋ.” (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ. “ਤੀਰਥ ਚਰਨ ਵਾਰੀ ਹੰਸ ਪੈ ਚਰਨ ਵਾਰੀ ਪਾਵਨ ਚਰਨ ਵਾਰੀ ਬੰਦਨਾ ਹਮਾਰੀ ਹੈ.” (ਵਾਲਮੀਕ ਰਾ: ਭਾਈ ਸੰਤੋਖ ਸਿੰਘ ਕ੍ਰਿਤ) 5. ਜਹਾਂਗੀਰ ਵੇਲੇ ਰੁਪਯੇ ਦੇ ਚੌਥੇ ਹਿੱਸੇ ਦਾ ਸਿੱਕਾ. ਉਸ ਸਮੇ ਦੀ ਚੁਆਂਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|