Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaa-i-aa. 1. ਤੋਰ ਲਿਆ, ਅਗੇ ਲਾ ਲਿਆ, ਧਕਿਆ। 2. ਤੋਰਿਆ। 3. ਪਰਚਲਤ ਕੀਤਾ, ਪਸਾਰ ਦਿੱਤਾ। 4. ਕਾਇਮ ਕੀਤਾ, ਤੋਰਿਆ ਭਾਵ ਕੀਤਾ। 5. ਦਿਤਾ, ਮਨਾਇਆ (ਹੁਕਮ)। 6. ਵਿਸਫੋਟਿਤ ਕੀਤਾ। 7. ਸ਼ੁਰੂ ਕੀਤਾ, ਭਾਵ ਖੜਾ ਕੀਤਾ। 8. ਟਾਲੇ ਨਹੀਂ ਜਾ ਸਕਦੇ। ਉਦਾਹਰਨਾ: 1. ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ Raga Sireeraag 1, Pahray 1, 4:2 (P: 75). ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥ Raga Dhanaasaree 1, 2, 4:2 (P: 661). 2. ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥ Raga Maajh 1, Vaar 4:8 (P: 140). ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥ (ਹੁਕਮ ਅਨੁਸਾਰ ਚਲਾਉਂਦਾ ਹੈ). Raga Malaar 1, Vaar 26:1 (P: 1290). 3. ਝੂਠਾ ਪਰਪੰਚੁ ਜੋਰਿ ਚਲਾਇਆ ॥ Raga Gaurhee, Kabir, 60, 2:2 (P: 337). 4. ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ Raga Raamkalee, Balwand & Sata, Vaar 1:3 (P: 966). 5. ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥ Raga Maaroo 1, Solhaa 22, 1:3 (P: 1042). ਆਪੇ ਸੂਰਾ ਅਮਰੁ ਚਲਾਇਆ ॥ (ਭਾਵ ਹਕੂਮਤ ਕੀਤੀ). Raga Maaroo 5, Solhaa 10, 13:2 (P: 1082). 6. ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ Raga Bhairo, Kabir, 17, 4:1 (P: 1161). 7. ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥ Raga Parbhaatee 1, 13, 1:2 (P: 1331). 8. ਤਿਨੑਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥ (ਕਰਮਾਂ ਤੋਂ ਭਾਗ ਟਾਲਿਆਂ ਨਹੀਂ ਟਾਲੇ ਜਾ ਸਕਦੇ). Raga Parbhaatee 1, Asatpadee 4, 4:2 (P: 1344).
|
SGGS Gurmukhi-English Dictionary |
(mostly aux. v.) 1. made to go/depart, dispatched, driven off. 2. caused to do/accomplish/abide by. 3. accomplished, did, achieved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|