Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaa-é. 1. ਤੋਰਦਾ/ਚਲਾਉਂਦਾ। 2. ਰਾਜ ਕਰਦਾ, ਹੁਕਮ ਕਰਦਾ/ਦਿੰਦਾ। 3. ਪ੍ਰਚਲਤ ਕਰੇ, ਤੋਰੇ। 4. ਤੋਰੇ। 5. ਚਲਾਉਣਾ ਭਾਵ ਵਰਤੋਂ ਵਿਚ ਲਿਆਉਣਾ। 6. ਲੱਦ ਲਏ (ਭਾਵ)। 7. ਅਗੇ ਲਾ ਲੈਂਦਾ ਹੈ। 8. ਚਲਾਊਂਦਾ, ਦਿੰਦਾ। ਉਦਾਹਰਨਾ: 1. ਹੁਕਮੀ ਹੁਕਮੁ ਚਲਾਏ ਰਾਹੁ ॥ Japujee, Guru Nanak Dev, 3:13 (P: 2). ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥ (ਹੁਕਮ ਅਨੁਸਾਰ ਚਲਾਉਂਦਾ ਹੈ). Raga Aaasaa 1, Asatpadee 12, 7:3 (P: 418). 2. ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥ Raga Sireeraag 4, Vaar 15:1 (P: 89). 3. ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ Raga Maajh 1, Vaar 14, Salok, 1, 1:2 (P: 144). 4. ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥ (ਸਾਰੇ ਚਲਾਏ ਹੋਏ ਚਲਦੇ ਹਨ). Raga Aaasaa 4, Chhant 18, 3:2 (P: 450). 5. ਆਪਿ ਸਰਾਫੁ ਕਸਵਟੀ ਲਾਏ ਆਪੇ ਪਰਖੇ ਆਪਿ ਚਲਾਏ ॥ Raga Bilaaval 3, 2, 2:2 (P: 797). 6. ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥ Raga Kedaaraa, Kabir, 2, 2:2 (P: 1123). 7. ਕਾਲੁ ਚਲਾਏ ਬੰਨੑਿ ਕੋਇ ਨ ਰਖਸੀ ॥ Raga Malaar 1, Vaar 26:3 (P: 1290). 8. ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥ Raga Sireeraag 5, 72, 3:1 (P: 42).
|
|