Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalai. 1. ਨਿਭਦਾ। 2. ਤੁਰਦੇ। 3. ਮਿਲੇ (ਭਾਵ)। 4. ਡੋਲਦਾ ਹੈ। 5. ਤੁਰ ਪਏ, ਮਰ ਗਏ। 6. ਤੁਰੇ, ਅਗੇ ਵੱਧੇ। 7. ਪਰਵਾਨ ਹੁੰਦਾ ਹੈ, ਮੰਨਿਆ ਜਾਂਦਾ ਹੈ। 8. ਪੁਗਦਾ। 9. ਕਾਰਗਰ ਹੋਣਾ। 10. ਜੋਰ/ਵਸ ਚਲਣਾ। 11. ਝੁਲਦਾ ਸੀ (ਭਾਵ)। 12. ਹੰਢਦਾ, ਭਗਦਾ। 13. ਟਲਦਾ। 14. ਭਟਕਦਾ/ਦੌੜਦਾ। 15. ਖਰਾਬ ਹੋ ਜਾਂਦੀ/ਵਿਚਲ ਜਾਂਦੀ ਹੈ। ਉਦਾਹਰਨਾ: 1. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:4 (P: 1). ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥ Raga Gaurhee 5, 135, 3:2 (P: 209). 2. ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ Japujee, Guru Nanak Dev, 7:2 (P: 2). 3. ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥ Raga Sireeraag 1, 5, 1:2 (P: 15). 4. ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥ Raga Sireeraag 1, Asatpadee 15, 4:1 (P: 63). 5. ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥ Raga Sireeraag 1, Asatpadee 16, 5:3 (P: 63). 6. ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥ Raga Sireeraag 4, Chhant 1, 5:3 (P: 79). 7. ਜਾ ਕਾ ਕਹਿਆ ਦਰਗਹ ਚਲੈ ॥ Raga Gaurhee 5, 102, 3:1 (P: 186). 8. ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ Raga Aaasaa 1, Vaar 22, Salok, 2, 3:4 (P: 474). ਤਿਸੁ ਨਾਲਿ ਕਿਆ ਚਲੈ ਪਹਨਾਮੀ ॥ (ਪੁਗਦੀ). Raga Bilaaval 3, Asatpadee 1, 4:3 (P: 833). 9. ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥ Raga Aaasaa Ravidas, 1, 3:2 (P: 486). 10. ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ Raga Bihaagarhaa 5, Chhant 2, 2:2 (P: 542). ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ Raga Raamkalee 3, Vaar 3, Salok, 3, 1:2 (P: 947). 11. ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥ Raga Dhanaasaree, Naamdev, 1, 2:2 (P: 692). 12. ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ॥ ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ Raga Raamkalee 3, Vaar 19ਸ, 1, 1:6 (P: 955). 13. ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥ Raga Maaroo 3, Solhaa 14, 8:3 (P: 1058). 14. ਮਨੁ ਚਲੈ ਨ ਜਾਈ ਠਾਕਿ ਰਾਖੁ ॥ (ਦੌੜਦਾ). Raga Basant 1, Asatpadee 2, 4:1 (P: 1188). ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥ (ਭਟਕਦਾ). Raga Basant, Ramaanand, 1, 1:2 (P: 1195). 15. ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥ Salok 1, 32:1 (P: 1412).
|
|