Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaré. 1. ਚਹੁੰ ਹੀ। 2. ਸੁੰਦਰ। 3. ਚੜ੍ਹਾਉਂਦਾ ਹਾਂ। 4. ਚਰਾਉਂਦਾ, ਘਾਹ ਖੁਆਂਦਾ। 5. ਚਾਰੇ ਵੇਦ (ਭਾਵ)। ਉਦਾਹਰਨਾ: 1. ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru Nanak Dev, 6:1 (P: 2). 2. ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ Raga Aaasaa 4, Chhant 12, 2:3 (P: 446). 3. ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਅਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥ Raga Dhanaasaree Ravidas, 3, 1:2 (P: 694). 4. ਗਊ ਕਉ ਚਾਰੇ ਸਾਰਦੂਲੁ ॥ Raga Raamkalee 5, 50, 1:1 (P: 898). 5. ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥ Raga Basant 1, Asatpadee 8, 1:2 (P: 1190).
|
SGGS Gurmukhi-English Dictionary |
[Var.] Of Cāra
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. pl. all four. (2) n.m.pl. of ਚਾਰਾ efforts.
|
Mahan Kosh Encyclopedia |
ਚੜ੍ਹਾਵੇ. ਅਰਪੇ. ਅਰਚਨ ਕਰੇ. “ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ.” (ਧਨਾ ਰਵਿਦਾਸ) 2. ਕ੍ਰਿ.ਵਿ. ਚਾਰੋਂ ਹੀ. “ਚਾਰੇ ਬੇਦ ਮੁਖਾਗਰ ਪਾਠਿ.” (ਬਸੰ ਮਃ ੧) 3. ਚਰਾਵੇ. ਚੁਗਾਵੇ। 4. ਸੰ. ਚਰੁ. ਨਾਮ/n. ਹਵਨ ਦੀ ਸਾਮਗ੍ਰੀ. “ਚਾਰਿ ਨਦੀਆ ਅਗਨੀ ਤਨਿ ਚਾਰੇ.” (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿਨਦੀਆਂ ਤਨ (ਸ਼ਰੀਰ) ਨੂੰ ਚਰੁ ਵਾਂਙ ਖਾ ਰਹੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|