Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaal. 1. ਤਰੀਕਾ, ਢੰਗ। 2. ਜੀਵਨ-ਢੰਗ, ਜੀਵਨ ਜਾਂਚ। 3. ਤੋਰ। 4. ਮਰਯਾਦਾ, ਰੀਤ। ਉਦਾਹਰਨਾ: 1. ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥ Raga Maajh 5, Asatpadee 36, 4:3 (P: 131). 2. ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥ Raga Gaurhee 1, Asatpadee 15, 3:1 (P: 227). ਗੁਰ ਕੀ ਚਾਲ ਗੁਰੂ ਤੇ ਜਾਪੈ ॥ Raga Maaroo 3, Solhaa 2, 13:1 (P: 1045). ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ (ਰਹਿਤਲ, ਰਹਿਣ ਸਹਿਣ). Raga Gaurhee 5, Chhant 2, 2:1 (P: 248). 3. ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ Raga Vadhans 1, Chhant 2, 8:1 (P: 567). ਸੁਰਹ ਕੀ ਜੈਸੀ ਤੇਰੀ ਚਾਲ ॥ Raga Basant, Kabir, 1, 1:1 (P: 1196). 4. ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥ Raga Soohee 3, Chhant 2, 1:5 (P: 768). ਭਗਤਾ ਕੀ ਚਾਲ ਨਿਰਾਲੀ ॥ Raga Raamkalee 3, Anand, 14:1 (P: 918).
|
SGGS Gurmukhi-English Dictionary |
1. lifestyle, methodology, way of doing things, tradition, life-philosophy, manners, decorum. 2. gait, style of walking.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. walk, gait, pace, movement, speed, tempo, motion, momentum; move, gambit, stratagem, trick, ruse, artifice, ploy (in warfare) tactics, strategy.
|
Mahan Kosh Encyclopedia |
ਨਾਮ/n. ਗਤਿ. ਗਮਨ। 2. ਆਚਰਣ. ਰੀਤਿ. ਮਰਯਾਦਾ. “ਭਗਤਾ ਕੀ ਚਾਲ ਸਚੀ ਅਤਿ ਨਿਰਮਲ.” (ਸੂਹੀ ਛੰਤ ਮਃ ੩) “ਭਗਤਾ ਕੀ ਚਾਲ ਨਿਰਾਲੀ.” (ਅਨੰਦੁ) 3. ਦੇਖੋ- ਗਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|