Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheej⒰. ਵਸਤ, ਪਦਾਰਥ. ਉਦਾਹਰਨ: ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥ Raga Malaar 1, Vaar 27ਸ, 1, 2:4 (P: 1291).
|
Mahan Kosh Encyclopedia |
(ਚੀਜ) ਫ਼ਾ. [چِیز] ਨਾਮ/n. ਵਸਤੁ. ਪਦਾਰਥ. ਦ੍ਰਵ੍ਯ. “ਏਕੁ ਚੀਜੁ ਮੁਝੈ ਦੇਹਿ, ਅਵਰ ਜਹਰਚੀਜ ਨ ਭਾਇਆ.” (ਮਃ ੧ ਵਾਰ ਮਲਾ) 2. ਭੋਜਨ. ਅੰਨ. ਅਹਾਰ. “ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ.” (ਮਃ ੨ ਵਾਰ ਮਾਝ) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ- ਇਹ ਹੈ ਕਿ ਜਿਵੇਂ- ਸਮੁੰਦਰ ਨੂੰ ਜਲਦਾਨ ਹੈ, ਤਿਵੇਂ- ਪ੍ਰਿਥਿਵੀ ਨੂੰ ਅੰਨਦਾਨ ਹੈ। 3. ਚੋਜ (ਖੇਲ-ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. “ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|