Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeraa. ਪਲਾ, ਵਿਸਤਾਰ, ਖਿਲਾਰਾ (ਸ਼ਬਦਾਰਥ/ਨਿਰਣੈ) : ਬਲ, ਸ਼ਕਤੀ (ਮਹਾਨਕੋਸ਼) ਪਾਟ, ਚੌੜਾਈ, ਵਿਸਤਾਰ (ਸੰਥਿਆ). ਉਦਾਹਰਨ: ਕੋਇ ਨ ਜਾਣੈ ਤੇਰਾ ਕੇਵਡੁ ਚੀਰਾ ॥ Raga Aaasaa 1, Sodar, 2, 1:2 (P: 9).
|
SGGS Gurmukhi-English Dictionary |
fissure, cleft; i.e., expanse. margin of a scarf, boundary.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. cut, incision, lancing (as of a boil); red coloured or sriped turban.
|
Mahan Kosh Encyclopedia |
ਚੀਰਣ ਤੋਂ ਹੋਇਆ ਘਾਉ. ਫੱਟ। 2. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ) ਕਰਨ ਵਾਲਾ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। 3. ਫ਼ਾ. [چِیرہ] ਦਿਲੇਰੀ. ਬਹਾਦੁਰੀ। 4. ਵਿਜੈ. ਫ਼ਤੇ। 5. ਸਰਬੰਦ।{868} 6. ਬਲ. ਸ਼ਕ੍ਤਿ. “ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ.” (ਸੋਦਰੁ) “ਸਭ ਜਗੁ ਤਿਸ ਕੈ ਵਸਿ ਹੈ, ਸਭ ਤਿਸ ਕਾ ਚੀਰਾ.” (ਮਃ ੩ ਵਾਰ ਗੂਜ ੧) “ਸਭ ਕੋ ਜਮ ਕੇ ਚੀਰੇ ਵਿਚਿ ਹੈ.” (ਮਃ ੩ ਵਾਰ ਬਿਲਾ) “ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ.” (ਸ੍ਰੀ ਮਃ ੩) 7. ਵਿ. ਦਿਲੇਰ. ਬਹਾਦੁਰ। 8. ਉੱਚਾ. ਵੱਡਾ। 9. ਦਾਨਾ। 10. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- “ਲਿਖੈਂ ਤਾਸ ਚੀਰਾ.” ਦੇਖੋ- ਚਿਹਰਾ ਲਿਖਣਾ। 11. ਚੀਰ (ਵਸਤ੍ਰ) ਦਾ ਬਹੁ ਵਚਨ. “ਲਾਂਬੀ ਗ੍ਰੀਵ ਬਨ੍ਯੋ ਸਿਰ ਚੀਰਾ। ਅਪਰ ਸਰੀਰ ਬਿਖੈ ਵਰ ਚੀਰਾ.” (ਗੁਪ੍ਰਸੂ). Footnotes: {868} ਰਾਜਪੂਤਾਨੇ ਵੱਲ ਕਈਰੰਗੇ ਸਰਬੰਦ ਨੂੰ ਚੀਰਾ ਸਦਦੇ ਹਨ. ਪੰਜਾਬੀ ਵਿੱਚ ਵਸਤ੍ਰ, ਲੜ (ਦਾਮਨ) ਆਦਿ ਅਰਥ ਜੋ ਚੀਰਾ ਦਿੰਦਾ ਹੈ, ਉਸ ਦਾ ਮੂਲ ਭੀ ਇਹੀ ਫ਼ਾਰਸੀ ਸ਼ਬਦ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|