Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéree. ਸੇਵਕਾ, ਦਾਸੀ. ਉਦਾਹਰਨ: ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ Raga Sireeraag 1, Asatpadee 2, 3:1 (P: 54). ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ (ਦਾਸੀ ਭਾਵ ਮਾਇਆ). Raga Gaurhee 1, Asatpadee 18, 7:1 (P: 229). ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥ (ਹੇ ਦਾਸੀ). Raga Sorath, Kabir, 5, 1:1 (P: 655).
|
Mahan Kosh Encyclopedia |
(ਚੇਰਿ, ਚੇਰਿਕਾ, ਚੇਰੁਲੀ) ਸੰ. ਚੇਟੀ. ਚੇਟਿਕਾ. ਦਾਸੀ. ਟਹਿਲਣ. “ਸਰਬ ਜੋਤਿ ਨਾਮੈ ਕੀ ਚੇਰਿ.” (ਬਸੰ ਅ: ਮਃ ੧) “ਤਹਾਂ ਏਕ ਚੇਰਿਕਾ ਨਿਹਾਰੀ.” (ਦੱਤਾਵ) “ਚੇਰੀ ਕੀ ਸੇਵਾ ਕਰੈ ਠਾਕੁਰ ਨਹੀ ਦੀਸੈ.” (ਗਉ ਅ: ਮਃ ੧) ਇੱਥੇ ਚੇਰੀ ਤੋਂ ਭਾਵ- ਮਾਇਆ ਹੈ. “ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|