Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺchl. ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋਂ ਉਲਟ. ਉਦਾਹਰਨ: ਚੰਚਲ ਚਪਲ ਬੁਧਿ ਕਾ ਖੇਲੁ ॥ Raga Gaurhee 1, 4, 1:1 (P: 152). ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ (ਚੁਲਬੁਲੀ). Raga Gaurhee 8, 4, 1:2 (P: 219). ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ Raga Dhanaasaree 9, 3, 2:1 (P: 685). ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥ (ਭਾਵ ਚਲਾਕ). Salok Sehaskritee, Gur Arjan Dev, 31:2 (P: 1356).
|
SGGS Gurmukhi-English Dictionary |
restless, fickle, coquettish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. playful, lively, sprightly, active, sportive, volatile, frolicsome, energetic, restless, flighty, skittish; pert, flirtatious, coquettish, wanton, frivolous, capricious; inconstant, fickle.
|
Mahan Kosh Encyclopedia |
ਵਿ. ਚਲਾਇਮਾਨ. ਜੋ ਸਿ੍ਥਿਰ ਨਹੀਂ. ਦੇਖੋ- ਚੰਚ ਧਾ. “ਚੰਚਲ ਸੁਪਨੈ ਹੀ ਉਰਝਾਇਓ.” (ਦੇਵ ਮਃ ੫) 2. ਕਾਮਾਤੁਰ. “ਚੰਚਲ ਚੀਤ ਨ ਰਹਿਈ ਠਾਇ.” (ਓਅੰਕਾਰ) 3. ਨਾਮ/n. ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ:- ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ, ਰਸਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|