Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaa-ee. 1. ਸੁਆਹ। 2. ਛਾਇਆ, ਪਰਛਾਵਾਂ, ਛਾਂ। 3. ਅਕਸ, ਪ੍ਰਤਿਬਿੰਬ। 4. ਛਤ ਲਈ, ਛਤੀ। 5. ਕਾਲਖ, ਮੈਲ, ਦਾਗ। 6. ਖਤਮ ਹੋ ਜਾਣਾ, ਭਸਮ ਹੋ ਜਾਣਾ, ਸੁਆਹ ਹੋ ਜਾਣਾ, ਖਾਕ ਹੋ ਜਾਣਾ। ਉਦਾਹਰਨਾ: 1. ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥ Raga Maajh 1, Vaar 26, Salok, 1, 1:25 (P: 150). 2. ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ Raga Gaurhee 9, 2, 2:1 (P: 219). 3. ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ Raga Dhanaasaree 9, 1, 1:1 (P: 684). 4. ਜਉ ਗੁਰਦੇਉ ਤ ਛਾਪਰਿ ਛਾਈ ॥ Raga Bhairo, Naamdev, 11, 6:3 (P: 1167). 5. ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ Raga Basant 5, Vaar 1:4 (P: 1193). 6. ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥ Raga Saarang 5, Chhant 1, 2:3 (P: 1236).
|
SGGS Gurmukhi-English Dictionary |
1. ashes, dust. 2. shadow, shade. 3. spread. 4. reflection, image. 5. vices, sins, stains. 5. roofed.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਛਾਇਆ. ਛਾਂਉ. “ਜਿਉ ਬਾਦਰ ਕੀ ਛਾਈ.” (ਗਉ ਮਃ ੯) 2. ਪ੍ਰਤਿਬਿੰਬ ਅ਼ਕਸ. “ਮੁਕਰ ਮਾਹਿ ਜੈਸੇ ਛਾਈ.” (ਧਨਾ ਮਃ ੯) 3. ਛਾਰ. ਸੁਆਹ. “ਸਿਰ ਛਾਈ ਪਾਈ.” (ਵਾਰ ਆਸਾ) “ਮੁਖਿ ਨਿੰਦਕ ਕੈ ਛਾਈ.” (ਸੋਰ ਮਃ ੫) 4. ਖ਼ਾਕ. ਧੂਲਿ. “ਜਬ ਖਿੰਚੈ ਤਬ ਛਾਈ.” (ਸਾਰ ਛੰਤ ਮਃ ੫) 5. ਦਾਗ਼. ਮੈਲ. “ਲਥੀ ਸਭ ਛਾਈ.” (ਵਾਰ ਬਸੰ) 6. ਵਿ. ਫੈਲੀ. ਵਿਸਤੀਰਣ ਹੋਈ. “ਕੀਰਤਿ ਜਗ ਛਾਈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|