Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ja-ulaa. 1. ਅੱਡ ਹੋਣਾ; ਬੰਧਨ (ਮਹਾਨ ਕੋਸ਼)। 2. ਨਿਰਲੇਪ, ਵੱਖਰਾ; ਘੇਰਨਾ (ਮਹਾਨ ਕੋਸ਼)। 3. ਨਠਣਾ, ਦੌੜਨਾ ਭਾਵ ਕਿਨਾਰੇ ਹੋਣਾ। 1. be seperated; entanglement (Mahan Kosh). 2. unattached; beseiged, surrounded (Mahan Kosh). 3. be away, be unattached. ਉਦਾਹਰਨਾ: 1. ਕਹੁ ਨਾਨਕ ਭ੍ਰ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥ Raga Maajh 5, 26, 4:3 (P: 102). ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥ (ਦੌੜ ਜਾਣ ਵਾਲਾ ਅਰਥਾਤ ਨਾਸ ਹੋਣ ਵਾਲਾ). Raga Gaurhee 5, Asatpadee 5, 7:4 (P: 238). 2. ਨਿਤ ਸਾਰਿ ਸਮੑਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ Raga Kaanrhaa 4, Vaar 6:3 (P: 1315). 3. ਜਬ ਇਸ ਤੇ ਇਹੁ ਹੋਇਓ ਜਉਲਾ ॥ Raga Gaurhee 5, Asatpadee 1, 6:3 (P: 235).
|
SGGS Gurmukhi-English Dictionary |
wanderer. separated, far, away. devoid of, lost.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [جَولاں] ਜੌਲਾਨ. ਨਾਮ/n. ਬੰਧਨ. ਬੇੜੀ. “ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ.” (ਮਾਝ ਮਃ ੫) “ਇਸੁ ਮਾਰੀ ਬਿਨੁ ਸਭੁਕਿਛੁ ਜਉਲਾ.” (ਗਉ ਅ: ਮਃ ੫) ਸਭ ਕੁਝ ਬੰਧਨਰੂਪ ਹੈ। 2. ਅ਼. ਘੇਰਨਾ. ਵੇਸ਼੍ਟਨ ਕਰਨਾ. “ਹਰਿ ਵਸੈ ਨਿਕਟਿ, ਸਭ ਜਉਲਾ.” (ਮਃ ੪ ਵਾਰ ਕਾਨ) 3. ਦੌੜਨਾ. ਨੱਠਣਾ. ਭਾਵ- ਕਿਨਾਰੇ ਹੋਣਾ. “ਜਬ ਇਸ ਤੇ ਇਹੁ ਹੋਇਓ ਜਉਲਾ.” (ਗਉ ਅ: ਮਃ ੫) 4. ਵਿ. ਅਲਗ. ਵੱਖ. ਦੇਖੋ- ਉਦਾਹਰਣ ੨ ਨੰਬਰ ਦਾ. ਕਰਤਾਰ ਨੇੜੇ ਵਸਦਾ ਹੈ, ਅਤੇ ਸਭ ਤੋਂ ਨਿਰਲੇਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|