Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jag⒤. 1. ਜਗ/ਸੰਸਾਰ ਵਿਚ/ਤੇ; ਜਗਤ ਨੇ; ਜਗਤ ਦੇ। 2. ਗਿਆਨਵਾਨ, ਪੰਡਿਤ (ਕੇਵਲ ਮਹਾਨਕੋਸ਼)। 1. in the world. 2. enlightened, learned (Mahan Kosh only). ਉਦਾਹਰਨਾ: 1. ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ (ਸੰਸਾਰ ਵਿਚ). Japujee, Guru Nanak Dev, 7:2 (P: 2). ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ (ਜਗਤ ਨੇ). Raga Bihaagarhaa 4, Vaar 2, Salok, 3, 1:1 (P: 548). ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ Raga Vadhans 4, Chhant 4, 2:2 (P: 574). 2. ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ (ਬਾਕੀ ਸਭ ‘ਜਗਤ ਵਿਚ’ ਹੀ ਕਰਦੇ ਹਨ). Raga Sorath 4, Vaar 9ਸ, 3, 1:1 (P: 646).
|
SGGS Gurmukhi-English Dictionary |
[var.] From Jaga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਗਤ ਮੇਂ. ਸੰਸਾਰ ਵਿੱਚ. “ਜਗਿ ਸੁਕ੍ਰਿਤ ਕੀਰਤਿ ਨਾਮ ਹੈ.” (ਬਿਲਾ ਛੰਤ ਮਃ ੪) 2. ਯੱਗਾਂ ਕਰਕੇ. ਯਗ੍ਯ ਦ੍ਵਾਰਾ। 3. ਜਗਤ ਦੇ. “ਲਥਿਅੜੇ ਜਗਿ ਤਾਪਾ ਰਾਮ.” (ਵਡ ਛੰਤ ਮਃ ੪) 4. ਜਗਤ ਨੇ. ਦੁਨੀਆਂ ਨੇ. “ਨਾਨਕ ਗਿਆਨੀ ਜਗੁ ਜੀਤਾ, ਜਗਿ ਜੀਤਾ ਸਭੁ ਕੋਇ.” (ਵਾਰ ਬਿਹਾ ਮਃ ੩) ਗਿਆਨੀ ਨੇ ਜਗਤ ਜਿੱਤਿਆ ਹੈ, ਜਗਤ ਨੇ ਹੋਰ ਸਭ ਲੋਕਾਂ ਨੂੰ ਜਿੱਤ ਲਿਆ ਹੈ। 5. ਸੰ. जज्ञि- ਜਗ੍ਯਿ. ਗ੍ਯਾਤਾ. ਪੰਡਿਤ. “ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|