Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagaᴺnaath. ਜਗਤ ਦਾ ਮਾਲਕ, ਪ੍ਰਭੂ। the Master of the world/universe, the Lord. ਉਦਾਹਰਨ: ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥ Raga Gaurhee 4, 58, 4:1 (P: 170).
|
SGGS Gurmukhi-English Dictionary |
master of the world, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਗੰਨਥਈ, ਜਗੰਨਾਥੁ) ਸੰ. जगन्नाथ. ਨਾਮ/n. ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. “ਹਰਿ ਜਪਿਓ ਜਗੰਨਥਈ.” (ਕਲਿ ਮਃ ੪) “ਜਗੰਨਾਥ ਸਭ ਜੰਤ੍ਰ ਉਪਾਏ.” (ਨਟ ਅ: ਮਃ ੪) “ਜਗੰਨਾਥੁ ਜਗਦੀਸੁ ਜਪਾਇਆ.” (ਮਃ ੩ ਵਾਰ ਵਡ) 2. ਵਿਸ਼ਨੁ ਅਥਵਾ- ਕ੍ਰਿਸ਼ਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ “ਪੁਰੀ” ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸ਼ਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨ ਨੂੰ ਮਨਾਈਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸ਼ਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਂਉਂਦੇ ਹਨ, ਜੋ ੧੬ ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥ ਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨ ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.{939} ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸ਼ਨ ਜੀ ਨੂੰ ਸ਼ਿਕਾਰੀ “ਜਰ” ਨੇ ਮਾਰਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾਕੇ ਰੱਖਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸ਼ਨੁ ਵੱਲੋਂ ਹ਼ੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀਹੋਈ ਮੂਰਤਿ ਨੂੰ, ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ਼੍ਠਾ ਕਰਕੇ ਜਗਤਮਾਨ੍ਯ ਥਾਪਿਆ. ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ. ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਿਆਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸ਼ਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸ਼ਨਵਾਂ ਨੇ ਆਪਣੇ ਕ਼ਬਜ਼ੇ ਕਰਲਿਆ ਹੈ.{940} ਜਗੰਨਾਥ ਦੇ ਭੰਡਾਰੇ ਦਾ “ਮਹਾਪ੍ਰਸਾਦ”{941} ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ. ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. “ਗਗਨਮੈ ਥਾਲ” ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ “ਮੰਗੂਮਠ” ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ. ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ. Footnotes: {939} “ਜਾਪਾਨ ਵਿੱਚ ਆਮ ਲੋਕਾਂ ਦਾ ਇਹ ਖਿਆਲ ਏ ਕਿ ਬੁਧ ਭਗਵਾਨ ਦੇ ਰਥ ਹੇਠ ਦਬਕੇ ਮਰ ਜਾਣ ਨਾਲ ਮੁਕਤੀ ਮਿਲ ਜਾਂਦੀ ਏ। ਜਾਪਾਨ ਵਿੱਚ ਬੁਧ ਭਗਵਾਨ ਦਾ ਰਥ ਹਰ ਸਾਲ ਨਿਕਲਦਾ ਏ ਅਤੇ ਇਸ ਵਿਸਵਾਸ ਦੇ ਕਾਰਣ ਹਰ ਸਾਲ ਹਜਾਰਾਂ ਨਰ ਨਾਰੀ ਉਸ ਰਥ ਹੇਠ ਆਕੇ ਜਾਨ ਦੇ ਦੇਂਦੇ ਹਨ। ਸਨ ੧੯੧੪ ਵਿਚ ੧੨੭੦੬ ਇਸਤਰੀ ਪੁਰਸ਼ਾਂ ਨੇ ਇਸ ਧਾਰਮਕ ਵਿਸਵਾਸ ਦੇ ਕਾਰਨ ਆਤਮ ਬਲਿਦਾਨ ਕਰ ਦਿੱਤਾ।” (ਖਾਲਸਾ ਸਮਾਚਾਰ). {940} ਇਸ ਸੰਬੰਧ ਵਿਚ ਵੇਖੋ- “ਵੱਲਭ ਛਲ ਕਪਟ ਦਰਪਣ” ਗ੍ਰੰਥ. {941} ਦੇਵਤਾ ਨੂੰ ਅਰਪਿਆ ਅੰਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|