Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jataa. ਸਿਰ ਦੇ ਉਲਝੇ ਹੋਏ ਰੱਸੀ ਵਾਂਗੂੰ ਬਣੇ ਕੇਸ। matted hairs. ਉਦਾਹਰਨ: ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥ Raga Sorath, Kabir, 1, 2:2 (P: 654). ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥ Raga Bhairo 1, 8, 4:1 (P: 1127).
|
SGGS Gurmukhi-English Dictionary |
matted hair, tresses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. strand of matted hair, elflock.
|
Mahan Kosh Encyclopedia |
ਸੰ. ਨਾਮ/n. ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਦੇ ਕੇਸ਼. ਬੋਹੜ ਆਦਿ ਦਾ ਦੁੱਧ ਲਾਕੇ ਕਈ ਲੋਕ ਕੇਸਾਂ ਨੂੰ ਰੱਸੀ ਦੀ ਤਰ੍ਹਾਂ ਵੱਟ ਲੈਂਦੇ ਹਨ. ਰਾਮਚੰਦ੍ਰ ਜੀ ਨੇ ਵਣਵਾਸ ਸਮੇ ਆਖਿਆ ਸੀ- “ਜਟਾ: ਕ੍ਰਿਤ੍ਵਾ ਗਮਿਸ਼੍ਯਾਮਿ ਨ੍ਯਗ੍ਰੋਧੰ ਕ੍ਸ਼ੀਰ ਮਾਨਯ.” (ਵਾਲਮੀਕਿ ਰਾਮਾਯਣ, ਅਯੋਧ੍ਯਾ ਕਾਂਡ, ਸਰਗ ੫੨) “ਜਟਾਮੁਕਟੁ ਤਨਿ ਭਸਮ ਲਗਾਈ.” (ਭੈਰ ਮਃ ੧) 2. ਬਿਰਛ ਦਾ ਬਾਰੀਕ ਤਣਾ। 3. ਟਾਹਣੀ. ਸ਼ਾਖਾ। 4. ਵੇਦਪਾਠ ਦੀ ਇੱਕ ਰੀਤਿ, ਜਿਸ ਵਿੱਚ ਪਹਿਲੇ ਪੜ੍ਹੇ ਪਦ ਨੂੰ ਦੁਬਾਰਾ ਅਗਲੇ ਪਦ ਨਾਲ ਮਿਲਾਕੇ ਪੜ੍ਹਿਆਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|