Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janak. 1. ਮਾਨੋ, ਜਿਵੇਂ ਕਿ। 2. ਮਿਥਲਾਪੁਰੀ ਦਾ ਰਾਜਾ ਜੋ ਗ੍ਰਹਿਸਥੀ ਹੁੰਦਾ ਹੋਇਆ ਵੀ ਧਰਮਾਤਮਾ ਸੀ ਅਤੇ ਰਾਜਜੋਗ ਦਾ ਪ੍ਰਤੀਕ ਬਣ ਗਿਆ, ਸੀਤਾ ਦਾ ਪਿਤਾ ਤੇ ਸ੍ਰੀ ਰਾਮਚੰਦਰ ਜੀ ਦਾ ਸਹੁਰਾ। 3. ਪੁਰਸ਼ਾਂ ਤੋਂ। 4. ਗਿਆਨਵਾਨ, ਜਾਣਨਵਾਲਾ। 1. like. 2. Father of Sita and father-in-law of Ram Chander Ji. 3. persons. 4. learned, knowlegable. ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). 2. ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥ Raga Kaanrhaa 4, Asatpadee 2, 7:1 (P: 1309). ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥ (ਪਹਿਲੇ ‘ਜਨਕ’ ਦੇ ਅਰਥ ‘ਗਿਆਨਵਾਨ’, ‘ਜਾਣਨਵਾਲਾ’ ਹੈ॥ ਮਹਾਨਕੋਸ਼ ਇਸ ਦੇ ਅਰਥ ‘ਪੈਦਾ ਕਰਨ ਵਾਲਾ ਪਿਤਾ, ਕਰਤਾਰ’ ਕਰਦੇ ਹਨ). Raga Kaanrhaa 4, Asatpadee 2, 8:1 (P: 1309). 3. ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥ (ਉਤਮ ਜਨਾਂ ਤੋਂ ਵੀ ਊਤਮ ਜਨ). Raga Kaanrhaa 4, 4, 3:1 (P: 1295). 4. ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥ {ਮਹਾਨਕੋਸ਼ ‘ਜਨਕ ਜਨਕ’ ਦੇ ਅਰਥ’ ਜਨਕ (ਪਿਤਾ ਕਰਤਾਰ) ਦੇ ਜਨਾਉਣ (ਗਿਆਨ ਕਰਵਾਉਣ) ਵਾਕਾ ਜਰਦਟ ਹਨ (ਦੂਜੇ ‘ਜਨਕ’ ਦੇ ਅਰਥ ‘ਰਾਜਾ ਜਨਕ’ ਹੈ - ਗਿਆਨਵਾਨ ਜਨਕ ਸਿੰਘਾਸਨ ਉਪਰ ਬੈਠੇ …) }. Raga Kaanrhaa 4, Asatpadee 2, 8:1 (P: 1309).
|
SGGS Gurmukhi-English Dictionary |
1. like, as if. 2. ‘Janak’ the father-in-law of Lord Rama (father of Sita). 3. persons. 4. learned, knowledgeable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਨਕੁ) ਕ੍ਰਿ.ਵਿ. ਜਨੁ. ਜਾਣੀਓ. ਮਾਨੋ. ਗੋਯਾ. “ਤਾਰਿਕਾ ਮੰਡਲ ਜਨਕ ਮੋਤੀ.” (ਸੋਹਿਲਾ) 2. ਵਿ. ਜਾਣਨ ਵਾਲਾ. ਗ੍ਯਾਤਾ. ਗਿਆਨੀ. “ਜਨਕੁ ਸੋਇ ਜਿਨ੍ਹਿ ਜਾਣਿਆ.” (ਸਵੈਯੇ ਮਃ ੪ ਕੇ) “ਹਰਿ ਕਾ ਨਾਮ ਜਨਕ ਉਧਾਰੈ.” (ਗਉ ਮਃ ੫) “ਜਨਕ ਜਨਕ ਬੈਠੇ ਸਿੰਘਾਸਨਿ.” (ਕਾਨ ਅ: ਮਃ ੪) ਗਿਆਨੀ ਜਨਕ ਸਿੰਘਾਸਨ ਤੇ ਬੈਠੇ। 3. ਸੰ. जनक. ਵਿ. ਜਨਮਦਾਤਾ. ਜਣਨ ਵਾਲਾ. ਉਤਪੰਨ ਕਰਤਾ। 4. ਨਾਮ/n. ਪਿਤਾ. ਬਾਪ. ਲੈਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ. ਪਕੜ ਦੁਧਾਰਾ ਵਾਹੈ ਸਤ੍ਰੁ ਸਿਰ ਆਰਾ ਹੈ, ਕੜਛਾ ਲੈ ਹਾਥ ਬਰਤਾਵਤ ਅਤੁੱਟ ਦੇਗ ਕਠਿਨ ਕੋਦੰਡ ਵਾਣ ਵੇਧ ਕਰੈ ਪਾਰਾ ਹੈ, ਭਕ੍ਤਿ ਗ੍ਯਾਨ ਪ੍ਰੇਮ ਔ ਵੈਰਾਗ ਕੀ ਸੁਨਾਵੈ ਕਥਾ ਚੜ੍ਹਕੈ ਤੁਰੰਗ ਜੰਗ ਦੇਵੈ ਲਲਕਾਰਾ ਹੈ, ਤਤ੍ਵਗ੍ਯਾਨੀ ਦਾਨੀ ਯੋਧਾ ਗ੍ਰਿਹੀ ਤ੍ਯਾਗੀ ਗੁਰੂਚੇਲਾ ਵਾਹ ਵਾਹ! ਧਨ੍ਯ ਧਨ੍ਯ! “ਜਨਕ” ਹਮਾਰਾ ਹੈ. 5. ਪੰਚਸ਼ਿਖ ਮੁਨੀ ਦਾ ਚੇਲਾ, ਰਾਮਚੰਦ੍ਰ ਜੀ ਦਾ ਸਹੁਰਾ, ਸੀਤਾ ਦਾ ਪਿਤਾ ਸੀਰਧ੍ਵਜ, ਜੋ ਆਤਮਤਤ੍ਵ ਦਾ ਵੇੱਤਾ ਅਤੇ ਨੀਤਿ ਦਾ ਪੁੰਜ ਸੀ. ਇਹ ਰਾਜ ਕਰਦਾ ਹੋਇਆ ਭੀ ਸੰਨ੍ਯਾਸੀ ਸੀ. ਜਨਕ ਦੀ ਸ਼ਭਾ ਵਿਦ੍ਵਾਨਾਂ ਅਤੇ ਰਿਖੀਆਂ ਨਾਲ ਭਰਪੂਰ ਰਹਿੰਦੀ ਸੀ. “ਜਪਿਓ ਨਾਮੁ ਸੁਕ ਜਨਕ ਗੁਰਬਚਨੀ.” (ਮਾਰੂ ਮਃ ੪) ਮਿਥਿਲਾ ਦੇ ਪਤੀ ਰਾਜਿਆਂ ਦਾ “ਜਨਕ” ਖ਼ਿਤਾਬ ਹੋ ਗਿਆ ਸੀ, ਕਿਉਂਕਿ ਇਸ ਵੰਸ਼ ਵਿੱਚ ਇੱਕ ਪ੍ਰਤਾਪੀ ਜਨਕ ਨਾਉਂ ਦਾ ਰਾਜਾ ਹੋਇਆ ਸੀ. ਵਾਲਮੀਕ ਕਾਂਡ ੧, ਅ: ੭੧ ਵਿੱਚ ਜਨਕਵੰਸ਼ ਇਉਂ ਲਿਖਿਆ ਹੈ:- ਪਹਿਲਾ ਮਿਥਿਲਾ ਦਾ ਰਾਜਾ ਨਿਮਿ ਹੋਇਆ, ਉਸ ਦਾ ਪੁਤ੍ਰ ਮਿਥਿ, ਉਸ ਦਾ ਜਨਕ, (ਇਸੇ ਜਨਕ ਤੋਂ ਵੰਸ਼ ਦਾ ਨਾਮ “ਜਨਕ” ਪਿਆ), ਜਨਕ ਦਾ ਪੁਤ੍ਰ ਉਦਾਵਸੁ, ਉਸ ਦਾ ਨੰਦਿਵਰਧਨ, ਉਸ ਦਾ ਸੁਕੇਤੁ, ਉਸ ਦਾ ਦੇਵਰਾਤ ਹੋਇਆ, (ਇਸ ਪਾਸ ਸ਼ਿਵ ਨੇ ਧਨੁਖ ਇਮਾਨਤ ਰੱਖਿਆ, ਜੋ ਸੀਤਾ ਦੇ ਸ੍ਵਯੰਬਰ ਵੇਲੇ ਰਾਮਚੰਦ੍ਰ ਜੀ ਨੇ ਤੋੜਿਆ), ਦੇਵਰਾਤ ਦਾ ਪੁਤ੍ਰ ਬ੍ਰਿਹਦ੍ਰਥ, ਉਸ ਦਾ ਮਹਾਵੀਰ, ਉਸ ਦਾ ਸੁਧ੍ਰਿਤਿਮਾਨ, ਉਸ ਦਾ ਧ੍ਰਿਸ਼੍ਟਕੇਤੁ, ਉਸ ਦਾ ਹਰਿਯਸ਼੍ਵ, ਉਸ ਦਾ ਮਰੁ, ਉਸ ਦਾ ਪ੍ਰਤੀਂਧਕ, ਉਸ ਦਾ ਕੀਰਤਿਰਥ, ਉਸ ਦਾ ਦੇਵਮੀਢ, ਉਸ ਦਾ ਵਿਬੁਧ, ਉਸ ਦਾ ਮਹੀਧ੍ਰਕ, ਉਸ ਦਾ ਕੀਰਤਿਰਾਤ, ਉਸ ਦਾ ਮਹਾਰੋਮਾ, ਉਸ ਦਾ ਸ੍ਵਰਣਰੋਮਾ, ਉਸ ਦਾ ਹ੍ਰਸ੍ਵਰੋਮਾ ਹੋਇਆ. ਹ੍ਰਸ੍ਵਰੋਮਾ ਦੇ ਦੋ ਪੁਤ੍ਰ ਹੋਏ, ਇੱਕ ਸੀਰਧ੍ਵਜ, ਜੋ ਰਾਮ ਅਤੇ ਲਛਮਣ ਦਾ ਸਹੁਰਾ ਸੀ, ਦੂਜਾ ਕੁਸ਼ਧ੍ਵਜ, ਜੋ ਭਰਤ ਅਤੇ ਸ਼ਤ੍ਰੁਘਨ ਦਾ ਸਹੁਰਾ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|