Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janam⒤. 1. ਜਨਮ ਲੈ ਕੇ, ਪੈਦਾ ਹੋ ਕੇ। 2. ਜਨਮ-ਮਰਨ/ਜੂਨਾਂ ਵਿਚ। 3. ਜਨਮ ਵਿਚ, ਪੈਦਾਇਸ਼ ਵਿਚ। 4. ਜਨਮ ਤੋਂ ਹੀ, ਮੁੱਢ/ਸ਼ੁਰੂ ਤੋਂ ਹੀ। 1. by taking birth, in life. 2.in the cycle of birth and death; in trasmigation. 3. in every birth, in life, purview of birth. 4. from the very beginning/birth. ਉਦਾਹਰਨਾ: 1. ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ Raga Sireeraag 1, Pahray 2, 2:4 (P: 75). 2. ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ Raga Maajh 5, 9, 4:2 (P: 97). ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥ (ਹਰ ਜਨਮ ਹਰ ਜੂਨ ਦਾ). Raga Goojree 1, Asatpadee 3, 3:1 (P: 504). 3. ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥ Raga Gaurhee 3, 35, 4:2 (P: 162). ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥ (ਜਨਮ ਵਿਚ). Raga Aaasaa, Kabir, 23, 1:2 (P: 481). 4. ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥ Raga Vadhans 4, Vaar 1, Salok, 3, 2:2 (P: 585).
|
SGGS Gurmukhi-English Dictionary |
[var.] From Janama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਜਨਮਕੇ. ਜੰਮਕੇ. “ਜਨਮਿ ਮਰਹਿ ਜੂਐ ਬਾਜੀ ਹਾਰੀ.” (ਆਸਾ ਮਃ ੪) 2. ਜਨਮ ਮੇਂ. “ਪੂਰਬ ਜਨਮਿ ਭਗਤਿ ਕਰਿ ਆਏ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|