Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janméjaa. ਇਕ ਕੌਰਵਵੰਸ਼ੀ ਰਾਜਾ ਜੋ ਅਰਜਨ ਦਾ ਪੜਪੋਤਾ ਸੀ, ਇਸ ਦੇ ਪਿਤਾ ਪ੍ਰੀਖਤ ਦੀ ਮੌਤ ਸਰਪ ਤਰਸ਼ਕ ਦੇ ਡੱਸਣ ਕਰਕੇ ਹੋਈ, ਇਸ ਨੇ ਬਦਲੇ ਵਜੋਂ ਸਰਪਮੇਧ ਯੱਗ ਕਰਕੇ ਅਨੇਕ ਸੱਪਾਂ ਨੂੰ ਨਸ਼ਟ ਕੀਤਾ। ਰਿਸ਼ੀ ਬਿਆਸ ਦੀ ਹੋਣੀ ਦੇ ਅਟੱਲ ਹੋਣ ਦੀ ਸਿਖਿਆ ਨੂੰ ਇਸ ਨੇ ਨਾ ਮੰਨਿਆ। ਰਿਸ਼ੀ ਨੇ ਇਸ ਦਾ ਭਵਿੱਖ ਵੇਖ ਕੇ ਇਸ ਨੂੰ ਚਿਤਾਵਨੀ ਦਿੱਤੀ ਕਿ ਉਹ ਯੱਗ ਕਰਦਿਆਂ 18 ਬ੍ਰਾਹਮਣ ਦਾ ਘਾਤ ਕਰੇਗਾ ਤੇ ਫਲ ਵਜੋਂ ਉਸ ਨੂੰ ਕੋਹੜ ਹੋਵੇਗਾ। ਮਨੁੱਖੀ ਸਿਆਣਪ ਦੇ ਵਿਸ਼ਵਾਸੀ ਨੇ ਕਈ ਹੀਲੇ ਕੀਤੇ ਪਰ ਬਚ ਨਾ ਸਕਿਆ। ਅਮਤ ਕੋਹੜ ਤੋਂ ਮੁਕਤੀ ਮਹਾਂ ਭਾਰਤ ਦੀ ਕਥਾ ਸੁਣ ਕੇ ਹੋਈ। ਇਸ ਨੂੰ ਸੱਪਾਂ ਦਾ ਵੈਰੀ ਰਾਜਾ ਕਰਕੇ ਵੀ ਜਾਣਿਆ ਜਾਂਦਾ ਹੈ। grandson of Arjun. ਉਦਾਹਰਨ: ਰੋਵੈ ਜਨਮੇਜਾ ਖੁਇ ਗਇਆ ॥ Raga Raamkalee 1, Vaar 14, Salok, 1, 1:11 (P: 954). ਰਾਜਾ ਜਨਮੇਜਾ ਦੇ ਮਂਤੀ ਬਰਜਿ ਬਿਆਸਿ ਪੜੑਾਇਆ ॥ Raga Parbhaatee 1, Asatpadee 4, 4:1 (P: 1344).
|
Mahan Kosh Encyclopedia |
(ਜਨਮੇਜਯ, ਜਨਮੇਜ) ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.{946} ਜਨਮੇਜਯ ਦੇ ਪਿਤਾ ਪਰੀਕ੍ਸ਼ਤਿ ਨੂੰ ਤਕ੍ਸ਼ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼ਕ ਦੀ ਜਾਨ ਬਖਸ਼ੀ. ਦੇਖੋ- ਤਕ੍ਸ਼ਕ ੪ ਅਤੇ ਨਾਗ 4. “ਜਨਮੇਜ ਰਾਜ ਮਹਾਨ.” (ਗ੍ਯਾਨ) “ਰੋਵਹਿ ਜਨਮੇਜਾ ਖੁਇਗਇਆ.” (ਮਃ ੧ ਵਾਰ ਰਾਮ ੧). Footnotes: {946} ਇਸ ਤੋਂ ਪਹਿਲਾਂ ਦੋ ਜਨਮੇਜਯ ਹੋਰ ਹੋਚੁਕੇ ਹਨ, ਇਸ ਲਈ ਇਸ ਨੂੰ ਜਨਮੇਜਯ ੩ ਕਹਿਣਾ ਚਾਹੀਏ.
Mahan Kosh data provided by Bhai Baljinder Singh (RaraSahib Wale);
See https://www.ik13.com
|
|