Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jabaab⒰. 1. ਉਤਰ, ਜਵਾਬ। 2. ਨਾ ਇਨਕਾਰ ਕਰਨਾ, ਨਾ ਨੁਕਰ (ਦਰਪਣ); ਸਾਹਮਣੇ ਬੋਲਣਾ; ਹੁਕਮ ਮੰਨਣੋ ਨਾਂਹ ਕਰਨੀ (ਨਿਰਣੈ)। 3. ਮੁਨਕਰ ਹੋਣਾ, ਨਾ ਮੰਨਾਂ (ਭਾਵ)। 4. ਉਜ਼ਰ, ਨਾਹ (ਭਾਵ)। 1. answer, explation. 2. no; to hesitate to obey the order. 3. deny, dispute, negate. 4. objection. ਉਦਾਹਰਨਾ: 1. ਧਰਮਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ Raga Sireeraag 5, Pahray 4, 2:5 (P: 77). 2. ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ Raga Aaasaa 1, Vaar 21, Salok, 2, 2:1 (P: 474). 3. ਤੁਮ ਦਾਤੇ ਹਮ ਸਦਾ ਭਿਖਾਰੀ॥ ਦੇਉ ਜਬਾਬੁ ਹੋਇ ਬਜਗਾਰੀ ॥ Raga Bhairo, Kabir, 15, 4:12 (P: 1161). 4. ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥ Raga Saarang, Naamdev, 3, 1:2 (P: 1253).
|
SGGS Gurmukhi-English Dictionary |
1. answer, reply, explaination. 2. objection, rejection, negation, denial. 3. dispute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਬਾਬ) ਅ਼. [جواب] ਜਵਾਬ. ਨਾਮ/n. ਉੱਤਰ. “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ.” (ਮਃ ੨ ਵਾਰ ਆਸਾ) 2. ਦ੍ਰਿਸ਼੍ਟਾਂਤ. ਮਿਸਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|