Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jal. 1. ਪਾਣੀ। 2. ਸ਼ਮੁੰਦਰੀ ਭਾਗ। 3. ਸਮੁੰਦਰ (ਭਾਵ)। 4. ਭਾਵ ਹਰੀ, ਪੈਦਾ ਕਰ ਪ੍ਰਫੁਲਤ ਕਰਨ ਵਾਲੀ ਸ਼ਕਤੀ । 1. water. 2. ocean. 3. sea. 4. viz., Lord - the power which gives birth and keep in state of happiness. ਉਦਾਹਰਨਾ: 1. ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ Raga Sireeraag 1, 15, 3:2 (P: 19). ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥ Raga Sireeraag 1, Asatpadee 11, 1:1 (P: 59). ਜਹਾ ਜਾਈਐ ਤਹ ਜਲ ਪਖਾਨ ॥ (ਭਾਵ ਤੀਰਥ). Raga Basant, Raamaanand, 1, 2:1 (P: 1195). 2. ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥ Raga Maajh 5, 39, 3:3 (P: 106). ਉਦਾਹਰਨ: ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ Raga Gaurhee 5, Vaar 17ਸ 5, 2:1 (P: 322). ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥ Raga Saarang, Kabir, 2, 2:1 (P: 1252). 3. ਜਲ ਭੀਤਰਿ ਕੁੰਭ ਸਮਾਨਿਆ ॥ Raga Sorath, Naamdev, 3, 3:1 (P: 657). ਘਣ ਊਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ Raga Raamkalee 5, Rutee Salok, 4:2 (P: 928). 4. ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਹੋਇ ॥ Raga Malaar 1, Vaar 11, Salok, 3, 2:4 (P: 1283).
|
SGGS Gurmukhi-English Dictionary |
[P. n.] Water
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. water, aqua.
|
Mahan Kosh Encyclopedia |
ਸ਼ੰ. जल्. ਧਾ. ਤਿੱਖਾ ਕਰਨਾ, ਧਨਵਾਨ ਹੋਣਾ, ਢਕਣਾ (ਆਛਾਦਨ ਕਰਨਾ). 2. ਸੰ. ਨਾਮ/n. ਪਾਣੀ, ਜੋ ਲੋਕਾਂ ਨੂੰ ਜਿਵਾਉਂਦਾ ਹੈ, ਅਥਵਾ- ਪ੍ਰਿਥਿਵੀ ਨੂੰ ਢਕਦਾ ਹੈ. “ਜਲ ਬਿਹੂਨ ਮੀਨ ਕਤ ਜੀਵਨ?” (ਬਿਲਾ ਮਃ ੫) 3. ਜ੍ਵਲ. ਲਾਟਾ. ਭਾਂਬੜ. “ਹਊਮੈ ਜਲ ਤੇ ਜਲਿ ਮੂਏ.” (ਮਃ ੩ ਵਾਰ ਸੋਰ) ਹੰਕਾਰ ਦੀ ਲਾਟ ਨਾਲ ਜਲਕੇ ਮੋਏ। 4. ਫ਼ਾ. [جل] ਚੰਡੋਲ ਪੰਛੀ। 5. ਸਮੁੰਦਰ ਦਾ ਮੱਧ ਭਾਗ. “ਜਲ ਤੇ ਥਲ ਕਰ.” (ਸਾਰ ਕਬੀਰ) ਭਾਵ- ਡੂੰਘੇ ਸਮੁੰਦਰ ਤੋਂ ਖ਼ੁਸ਼ਕ ਥਾਂ ਕਰ ਦਿੰਦਾ ਹੈ। 6. ਮੁੱਠਾ. ਕ਼ਬਜ਼ਾ। 7. ਤਾਗਾ. ਡੋਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|