Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jas. 1. ਵਡਿਆਈ, ਕੀਰਤ। 2. ਜਿਵੇਂ। 3. ਜੈਸਾ, ਜਿਵੇਂ ਦਾ, ਜਿਸ ਪ੍ਰਕਾਰ ਦਾ, ਜਿਹਾ। 4. ਜੋ, ਜਿਹੜਾ। 1. praise, acclamation. 2. as. 3. like. 4. who. ਉਦਾਹਰਨਾ: 1. ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ॥ Raga Gaurhee 5, 156, 1:1 (P: 213). ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥ (ਕੀਰਤੀ ਦਾ ਤੀਰ). Raga Raamkalee, Balwand & Sata, Vaar 6:7 (P: 968). 2. ਜਸ ਦੇਖੀਐ ਤਰਵਰ ਕੀ ਛਾਇਆ ॥ Raga Gaurhee, Kabir, 8, 3:1 (P: 325). 3. ਜਸ ਓਹੁ ਹੈ ਤਸ ਲਖੈ ਨ ਕੋਈ ॥ Raga Gaurhee, Kabir, Baavan Akhree, 2:4 (P: 340). ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰੇ ਚੰਦਨ ਜਸ ਭਾਰਾ ॥ Raga Maaroo, Kabir, 1, 1:1 (P: 1103). 4. ਜਸ ਅਦੇਖਿ ਤਸ ਰਾਖਿ ਬਿਚਾਰਾ ॥ Raga Gaurhee, Kabir, Baavan Akhree, 24:2 (P: 341).
|
SGGS Gurmukhi-English Dictionary |
[P. n.] (from Sk. Yashas) praise, fame, glory, renown
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਯਾਦ੍ਰਿਸ਼. ਜੈਸਾ. ਜੇਹਾ. “ਜਸ ਓਹੁ ਹੈ, ਤਸ ਲਖੈ ਨ ਕੋਈ.” (ਗਉ ਕਬੀਰ) “ਜਸ ਦੋਖੀਐ ਤਰਵਰ ਕੀ ਛਾਇਆ.” (ਗਉ ਕਬੀਰ) 2. ਯਸ੍ਯ. ਛੀਵੀਂ ਵਿਭਕ੍ਤਿ. ਜਿਸ ਨੂੰ. ਜਿਸ ਕੋ। 3. ਸੰ. यशस्. ਯਸ਼. ਨਾਮ/n. ਕੀਰਤਿ. ਵਡਿਆਈ. ਗੁਣਾਨੁਵਾਦ. “ਜਿਹ ਪ੍ਰਾਨੀ ਹਰਿਜਸ ਕਹਿਓ.” (ਸ: ਮਃ ੯) 4. ਸਨਮਾਨ. ਇ਼ੱਜ਼ਤ। 5. ਸੰ. जस्. ਧਾ. ਛੱਡਣਾ, ਮੁਕਤ ਕਰਨਾ, ਤਾੜਨਾ, ਨਿਰਾਦਰ ਕਰਨਾ। 6. ਦੇਖੋ- ਜਾਸੂਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|