Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇ⒤. 1. ਜਾਣ ਕੇ, ਜਾਣ ਬੁੱਝ ਕੇ, ਸਮਰਥਾ ਹੁੰਦਿਆਂ ਹੋਇਆਂ ਵੀ। 2. ਜਾਣ ਕੇ, ਸਮਝੈ ਕੇ। 3. ਸਮਝ/ਜਾਣ ਲੈ। 4. ਗਮਨ ਕਰਨ, ਜਾਣਾ। 1. knowingly. 2. knowing. 3. know, understand. 4. going, departing, dying. ਉਦਾਹਰਨਾ: 1. ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ (ਜਾਣ ਕੇ ਨਹੀ ਜਾਣਦਾ ਭਾਵ ਅਕਲ ਹੁੰਦਿਆਂ ਨਹੀਂ ਸਮਝਦਾ। ‘ਮਹਾਨ ਕੋਸ਼’ ਇਥੇ ‘ਜਾਣਿ’ ਦੇ ਅਰਥ ‘ਵਿਦਵਾਨ’ ਕਰਦਾ ਹੈ). Raga Sireeraag 1, 13, 3:1 (P: 19). ਕੋਈ ਜਾਣਿ ਨ ਭੂਲੈ ਭਾਈ ॥ Raga Parbhaatee 1, Asatpadee 4, 1:1 (P: 1344). 2. ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥ Raga Sireeraag 1, Asatpadee 9, 2:3 (P: 58). ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ (ਵਿਤ ਨੂੰ ਸਮਝ ਕੇ). Raga Maajh 1, Vaar 22, Salok, 2, 2:4 (P: 148). 3. ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ (ਹੇ ਰਾਜੇ/ਸਮਝ ਲੈ). Raga Bilaaval 5, Chhant 9, 3:1 (P: 548). 4. ਮਾਇਆ ਕੇ ਵਾਪਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥ (ਭਾਵ ਮਰਨ). Raga Vadhans 3, Chhant 5, 3:3 (P: 571).
|
SGGS Gurmukhi-English Dictionary |
1. by/far knowing/understanding/realizing. 2. know/understand! 3. by going/departing/leaving this life. 4. knowingly. 5. (the process of) going/departing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਿਦ੍ਵਾਨ. “ਗੁਰੁ ਕਉ ਜਾਣਿ ਨ ਜਾਣਈ, ਕਿਆ ਤਿਸੁ ਚਜੁ ਅਚਾਰੁ.” (ਸ੍ਰੀ ਮਃ ੧) 2. ਕ੍ਰਿ.ਵਿ. ਜਾਣਕੇ. ਸਮਝਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|