Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanee. 1. ਸਮਝੀ, ਜਾਣੀ। 2. ਜਾਂਦੇ, ਜਾ ਸਕਦੇ। 3. ਜਾਣ; ਗਮਨ ਕਰਨਾ। 4. ਜਾਣੀ; (ਸਹਾਇਕ ਕਿਰਿਆ)। 5. ਪਿਆਰਾ, ਮਹਿਬੂਬ। 1. knew, understood. 2. can be, auxiliary verb. 3. going. 4. auxiliary verb. 5. dear, my love. ਉਦਾਹਰਨਾ: 1. ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥ Raga Gaurhee 5, Sohlay, 5, 2:2 (P: 13). 2. ਕਹੇ ਨ ਜਾਨੀ ਅਉਗਣ ਮੇਰੇ ॥ (ਕਹੇ ਨ ਜਾਣ/ਨਹੀਂ ਜਾਂਦੇ). Raga Gaurhee 1, 17, 1:2 (P: 156). 3. ਚੂਕਿ ਗਈ ਫਿਰਿ ਆਵਨ ਜਾਨੀ ॥ Raga Gaurhee, Kabir, 61, 3:2 (P: 337). 4. ਸਹਜਿ ਵਿਹਾਝੀ ਸਹਜਿ ਲੈ ਜਾਨੀ ॥ Raga Aaasaa 5, 6, 3:2 (P: 372). ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ Raga Sorath 5, 20, 1:1 (P: 614). 5. ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ Raga Vadhans 1, Alaahnneeaan 1, 1:3 (P: 579). ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ (ਪਿਆਰੇ ਜੀਵ). Raga Bilaaval, Kabir, 1, 4:1 (P: 855). ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥ (ਹੇ ਪਿਆਰੇ, ਹੇ ਮਹਿਬੂਬ). Raga Maaroo 5, Vaar 2 Salok 5, 1:2 (P: 1094).
|
SGGS Gurmukhi-English Dictionary |
[var.] From Jānaī
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. of life; beloved.
|
Mahan Kosh Encyclopedia |
ਜਾਣੀ. ਸਮਝੀ. “ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ.” (ਰਾਮ ਕਬੀਰ) 2. ਨਾਮ/n. ਪ੍ਰਾਣੀ. ਜਾਨ ਵਾਲਾ. “ਸਦੜੇ ਆਏ ਤਿਨਾ ਜਾਨੀਆਂ.” (ਵਡ ਮਃ ੧ ਅਲਾਹਣੀ) 3. ਜਾਂਞੀ. ਬਰਾਤੀ. ਦੁਲਹਾ. ਲਾੜਾ. “ਜਲਿ ਮਲਿ ਜਾਨੀ ਨਾਵਾਲਿਆ.” (ਵਡ ਮਃ ੧ ਅਲਾਹਣੀ) 4. ਜਾਤੇ. ਜਾਂਦੇ. “ਕਹੇ ਨ ਜਾਨੀ ਅਉਗਣ ਮੇਰੇ.” (ਗਉ ਮਃ ੧) ਆਖੇ ਨਹੀਂ ਜਾਂਦੇ। 5. ਫ਼ਾ. [جانی] ਪਿਆਰਾ. ਪ੍ਰਾਣਪ੍ਰਿਯ. “ਕਦ ਪਸੀ ਜਾਨੀ! ਤੋਹਿ.” (ਵਾਰ ਮਾਰੂ ੨ ਮਃ ੫) 6. ਭਾਵ- ਜੀਵਾਤਮਾ. “ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ.” (ਵਡ ਮਃ ੧ ਅਲਾਹਣੀ) 7. ਅ਼. ਅਪ੍ਰਾਧੀ. ਮੁਜਰਮ। 8. ਦਿਲੇਰ। 9. ਇੱਕ ਪ੍ਰੇਮੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. “ਜਾਨੀ ਕੋ ਇਕ ਜਾਨੀ ਬਿਨਾ। ਕਛੁ ਨ ਸੁਹਾਵੈ ਉਰ ਇਕ ਛਿਨਾ.” (ਗੁਪ੍ਰਸੂ) 10. ਅ਼. [زانی] ਜ਼ਾਨੀ. ਵਿ. ਵਿਭਚਾਰੀ. ਜ਼ਨਾਕਾਰ। 11. ਸੰ. ज्ञानिन्- ਗ੍ਯਾਨੀ। 12. ਪੰਜਾਬੀ ਵਿੱਚ ਯਅ਼ਨੀ (ਅਰਥਾਤ- ਗੋਯਾਕਿ) ਅਰਥ ਵਿੱਚ ਭੀ ਜਾਨੀ ਸ਼ਬਦ ਵਰਤੀਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|