Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaree. 1. ਸਾੜ ਦਿਤੀ। 2. ਬਾਲੀ, ਪ੍ਰਜਵਲਤ ਕੀਤੀ। 3. ਲੰਘਾ ਦਿਤੀ (ਭਾਵ)। 1. burnt. 2. lighted. 3. burnt, spent uselessly. ਉਦਾਹਰਨਾ: 1. ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥ (ਸਾੜ ਦਿਤੀ). Raga Aaasaa, Kabir, 28, 2:1 (P: 483). 2. ਭਵਨ ਚਤੁਰ ਦਸ ਭਾਠੀ ਕੀਨੑੀ ਬ੍ਰਹਮ ਅਗਨਿ ਤਨਿ ਜਾਰੀ ਰੇ ॥ Raga Raamkalee, Kabir, 1, 2:1 (P: 969). 3. ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥ Saw-yay, Guru Arjan Dev, 6:3 (P: 1388).
|
SGGS Gurmukhi-English Dictionary |
burnt away, have burnt, i.e., removed; wasted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. in force or action, continuing, current, running, flowing; issued, proclaimed, put in practice. (2) n.f. dia. colloq. see ਯਾਰੀ friendship.
|
Mahan Kosh Encyclopedia |
ਜਲਾਈ. ਦਗਧ ਕੀਤੀ. “ਕਾਮ ਕ੍ਰੋਧ ਮਾਇਆ ਲੈ ਜਾਰੀ.” (ਆਸਾ ਕਬੀਰ) 2. ਨਾਮ/n. ਜਾਲੀ. ਫਾਹੀ. “ਖੈਂਚਤ ਦ੍ਵੈ ਕਰ ਝੀਵਰ ਜਾਰੀ.” (ਕ੍ਰਿਸਨਾਵ) 3. ਜਾਰਕ੍ਰਿਯਾ. “ਕਾਨ ਕਹ੍ਯੋ ਹਮ ਖੇਲਹਿਂ ਜਾਰੀ.” (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। 4. ਦੇਖੋ- ਯਾਰੀ। 5. ਅ਼. [جاری] ਵਿ. ਚਲਦਾ. ਪ੍ਰਚਲਿਤ. “ਭਯੋ ਖੂਨ ਜਾਰੀ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|