Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugṫaa. 1. ਢੰਗ, ਜੁਗਤ, ਤਰੀਕਾ। 2. ਰਹਿਣੀ। 3. ਜੁਗਤੀ, ਵਰਤ, ਤੁਲਸੀ ਮਾਲਾ ਆਦਿ ਸੰਜਮ। 4. ਜੁੜਿਆ ਹੋਇਆ। 6. ਜੁੜ ਕੇ ਭਾਵ ਰਲ ਕੇ, ਇਕਠੇ। 1. way. 2. way of life, style of life. 3. discipline. 4. united. 6. in association with. ਉਦਾਹਰਨਾ: 1. ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥ Raga Sireeraag 5, 97, 3:1 (P: 51). ਹਉ ਹਉ ਕਰਤ ਬੰਧਨ ਮਹਿ ਪਰਿਆ ਨਹੀ ਮਿਲੀਐ ਇਹ ਜੁਗਤਾ ॥ Raga Sorath 5, Asatpadee 3, 5:2 (P: 642). ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥ Raga Maajh 3, Asatpadee 21, 7:2 (P: 122). 2. ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ (ਭਾਵ ਰਹਿਣੀ, ਜੀਵਨ ਜੁਗਤ). Raga Gaurhee 5, Asatpadee 5, 5:2 (P: 238). ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥ (ਰਹਿਣੀ). Raga Aaasaa 5, 71, 1:2 (P: 388). 3. ਭਗਉਤੀ ਰਹਤ ਜੁਗਤਾ ॥ Raga Sireeraag 5, Asatpadee 27, 2:1 (P: 71). 4. ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ Raga Maajh 5, Asatpadee 36, 1:1 (P: 13 ਉਦਾਹਰਨ: 1. ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮਤੰਤ ਮਹਿ ਜੋਗੰ ॥ Raga Aaasaa 1, 37, 1:1 (P: 360). ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ (ਜੁੜਿਆ ਹੋਇਆ). Raga Dhanaasaree 5, Asatpadee 1, 6:1 (P: 687). 6. ਚੂਗਹਿ ਚੋਗ ਅਨੰਦ ਸਿਉ ਜੁਗਤਾ ॥ Raga Parbhaatee 5, Asatpadee 1, 1:2 (P: 1347).
|
SGGS Gurmukhi-English Dictionary |
1. method, technique, way, way of life, life-style, discipline; fasting method. 2. united with, in association with, mixed with. 3. Yoga technique, life-style of a hermet Sadhu. 4. in company.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਯੁਕ੍ਤ. ਜੁੜਿਆ ਹੋਇਆ. “ਜੁਗਤਾ ਜੀਉ ਜੁਗਹਜੁਗ ਜੋਗੀ.” (ਆਸਾ ਮਃ ੧) “ਭਗਉਤੀ ਰਹਿਤ ਜੁਗਤਾ” (ਸ੍ਰੀ ਅ: ਮਃ ੫) ਭਗਤੀਆ ਭਗਤੀ ਵਿੱਚ ਜੁੜਿਆ ਰਹਿੰਦਾ ਹੈ। 2. ਬੱਧ. ਬੰਨ੍ਹਿਆ ਹੋਇਆ. “ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ?” (ਮਾਝ ਅ: ਮਃ ੫) 3. ਨਾਮ/n. ਰਹਿਤ. ਧਾਰਣਾ. ਯੁਕ੍ਤਿ. ਤਦਬੀਰ. “ਬ੍ਰਹਮਗਿਆਨੀ ਕੀ ਨਿਰਮਲ ਜੁਗਤਾ.” (ਸੁਖਮਨੀ) 4. ਯੁਕ੍ਤਿ ਕਰਕੇ. ਯੁਕ੍ਤਿ ਸੇ. “ਨਹ ਮਿਲੀਐ ਇਹ ਜੁਗਤਾ.” (ਸੋਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|