Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jér. 1. ਹੇਠਾਂ, ਥਲੇ। 2. ਜੇਰਜ, ਝਿੱਲੀ ਵਿਚੋਂ ਪੈਦਾ ਹੋਏ। 1. under, beneath. 2. viviparous, born through foetus/womb. ਉਦਾਹਰਨਾ: 1. ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ Raga Maajh 1, Vaar 13, Salok, 1, 1:1 (P: 143). ਨ ਸਪਤ ਜੇਰ ਜਿਮੀ ॥ (ਥਲੇ). Raga Maajh 1, Vaar 13, Salok, 1, 3:2 (P: 144). 2. ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ Raga Saarang 5, 6, 2:1 (P: 1204).
|
SGGS Gurmukhi-English Dictionary |
1. beneath, under. 2. viviparous, born through the womb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. urbu vowel symbol 'j' (placed under a letter); adj. subjugated, conquered, subject, subordinate, subservient; adv. below, under; dia. see ਜਿਓਰ placenta.
|
Mahan Kosh Encyclopedia |
ਸੰ. ਜਰਾਯੁ. ਨਾਮ/n. ਉਹ ਝਿੱਲੀ, ਜਿਸ ਅੰਦਰ ਬੱਚਾ ਗਰਭ ਵਿੱਚ ਲਪੇਟਿਆ ਰਹਿੰਦਾ ਹੈ. ਆਉਲ. Placenta. ਦੇਖੋ- ਜਰਾਯੁ। 2. ਜੇਰਜ (ਜਰਾਯੁਜ) ਦਾ ਸੰਖੇਪ. “ਅੰਡ ਬਿਨਾਸੀ ਜੇਰ ਬਿਨਾਸੀ.” (ਸਾਰ ਮਃ ੫) 3. ਫ਼ਾ. [زیر] ਜ਼ੇਰ. ਵਿ. ਪਰਾਜਿਤ. ਅਧੀਨ. “ਸਭੈ ਜੇਰ ਕੀਨੇ ਬਲੀ ਕਾਲ ਹਾਥੰ.” (ਵਿਚਿਤ੍ਰ) 4. ਹੇਠ. ਨੀਚੇ. “ਹਮ ਜੇਰ ਜਿਮੀ.” (ਮਃ ੧ ਵਾਰ ਮਾਝ) ਹਮਹ (ਤਮਾਮ) ਜ਼ਮੀਨ ਦੇ ਨੀਚੇ। 5. ਨਾਮ/n. ਅੱਖਰ ਦੇ ਹੇਠ ਲਾਯਾ ਚਿੰਨ੍ਹ, ਜੋ ਸਿਆਰੀ ਦੀ ਆਵਾਜ਼ ਦਿੰਦਾ ਹੈ. ਦੇਖੋ- ਜਬਰ ੭. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|