Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jo-i. 1. ਜਿਹੜੀ, ਜੋ। 2. ਜੋਰੂ, ਇਸਤ੍ਰੀ। 3. ਖੋਜ/ਪੜਤਾਲ ਕੇ। 4. ਦੇਖ। 1. which, who. 2. wife. 3. search. 4. see. ਉਦਾਹਰਨਾ: 1. ਜੋਤਿ ਕੀ ਵਟੀ ਘਟ ਮਹਿ ਜੋਇ ॥ (ਜਿਹੜੀ). Raga Gaurhee, Kabir, Vaar 7:2 (P: 344). ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥ (ਜੋ). Raga Vadhans 1, Chhant 2, 3:4 (P: 566). 2. ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥ Raga Gond, Naamdev, 7, 3:2 (P: 875). ਜੋਇ ਖਸਮੁ ਹੈ ਜਾਇਆ ॥ {ਇਸਤ੍ਰੀ (ਮਾਇਆ ਰੂਪੀ) ਨੇ ਖਸਮ (ਮਨ) ਨੂੰ ਜਨਮ ਦਿਤਾ ਹੈ}. Raga Basant, Kabir, 3, 1:1 (P: 1194). 3. ਬੇਦ ਪੁਰਾਨ ਸਭ ਦੇਖੇ ਜੋਇ ॥ Raga Basant, Ramaanand, 1, 2:3 (P: 1195). 4. ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥ Raga Saarang 5, 125, 2:2 (P: 1228).
|
SGGS Gurmukhi-English Dictionary |
1. which, whatever, who, whosoever. 2. wife. 3. search. 4. sees.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਜੋ. ਜੇਹੜਾ. “ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ.” (ਵਡ ਛੰਤ ਮਃ ੧) 2. ਨਾਮ/n. ਸਿੰਧੀ. ਭਾਰਯਾ. ਜੋਰੂ. ਸੰ. ਜਾਯਾ. ਅ਼. [زَوجہ] ਜ਼ੌਜਹ. “ਘਰ ਕੀ ਜੋਇ ਗਵਾਈ ਥੀ.” (ਗੌਂਡ ਨਾਮਦੇਵ) ਦੇਖੋ- ਜੋਇ ਖਸਮੁ। 3. ਕ੍ਰਿ.ਵਿ. ਜੋਹਕੇ. ਪੜਤਾਲਕੇ. ਖੋਜਕੇ. “ਬੇਦ ਪੁਰਾਨ ਸਭ ਦੇਖੇ ਜੋਇ.” (ਬਸੰ ਰਾਮਾਨੰਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|