Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṫee. 1. ਪ੍ਰਮਾਤਮਾ ਰੂਪੀ ਜੋਤ। 2. ਪ੍ਰਕਾਸ਼, ਰੋਸ਼ਨੀ। 3. ਬੁੱਧੀ, (ਭਾਵ)। 4. ਜੋਤ ਵਾਲੇ। 1. Divine Light, Luminous Lord. 2. light. 3. light viz., intelligence. 4. enlightened. ਉਦਾਹਰਨਾ: 1. ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥ Raga Dhanaasaree 1, Sohlay, 3, 1:2 (P: 13). ਜੋਤੀ ਜੋਤਿ ਮਿਲਾਵਣਹਾਰਾ ॥ {ਪ੍ਰਮਾਤਮਾ ਵਿਚ ਆਪਣੀ ਲਿਵ (ਜੋਤ) ਜੋੜਦਾ ਹੈ}. Raga Aaasaa 1, Asatpadee 1, 5:4 (P: 411). 2. ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ ॥ (ਅੰਦਰ ਦੇ ਪ੍ਰਕਾਸ਼ ਨਾਲ ਹੀ ਪ੍ਰਭੂ ਸਹੀ ਕਰੀਦਾ ਹੈ). Raga Sireeraag 3, 56, 2:3 (P: 35). ਜੋਤੀ ਅੰਤਰਿ ਬ੍ਰਹਮੁ ਅਨੂਪੁ ॥ {ਰੋਸ਼ਨੀ (ਸੂਰਜ਼ ਚੰਦ ਦੀ) ਵਿਚ}. Raga Raamkalee, Kabir, 11, 1:2 (P: 972). 3. ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ {ਸ੍ਰਿਸ਼ਟੀ ਪੈਦਾ ਕੀਤੀ ਹੋਈ, (ਜਾਤਿ) ਵਾਹਿਗੁਰੂ (ਜੋਤਿ) ਦੀ ਹੈ ਅਤੇ ਜਾਤਿ (ਸ੍ਰਿਸ਼ਟੀ) ਦਾ ਪ੍ਰਕਾਸ਼ (ਬੁੱਧੀ) ਹੈ}. Raga Gaurhee, Kabir, 9, 1:1 (P: 325). 4. ਜੋਤੀ ਜਾਤੀ ਗਣਤ ਨ ਆਵੈ ॥ Raga Bilaaval 1, Thitee, 4:3 (P: 839).
|
SGGS Gurmukhi-English Dictionary |
[Var.] From Jota
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f.same as ਜੋਤ and ਜੋਤਨਾ light.
|
Mahan Kosh Encyclopedia |
ਦੇਖੋ- ਜੋਤਿ। 2. ਦੇਹ ਨੂੰ ਪ੍ਰਕਾਸ਼ ਦੇਣ ਵਾਲਾ, ਜੀਵਾਤਮਾ. “ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ.” (ਮਃ ੪ ਵਾਰ ਕਾਨ) 3. ਪਾਰਬ੍ਰਹਮ. ਕਰਤਾਰ. “ਤਿਉ ਜੋਤੀ ਸੰਗਿ ਜੋਤਿ ਸਮਾਨਾ.” (ਸੁਖਮਨੀ) 4. ਆਤਮਵਿਦ੍ਯਾ. ਗ੍ਯਾਨਪ੍ਰਕਾਸ਼. “ਜੋਤੀ ਹੂ ਪ੍ਰਭੁ ਜਾਪਦਾ.” (ਸ੍ਰੀ ਮਃ ੩) 5. ਦੇਖੋ- ਜਾਤਿ ੭. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|