Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺgam. 1. ਗਮਨ ਕਰਨ ਵਾਲਾ ਜੋ ਇਕ ਥਾਂ ਤੇ ਨਾ ਟਿਕੇ, ਲੱਤਾਂ ਵਾਲੇ ਜੀਵ। 2. ਸ਼ਿਵ-ਉਪਾਸ਼ਕ ਸਾਧੂ ਦਾ ਇਕ ਟੋਲਾ ਜੋ ਫਿਰਦੇ ਤੁਰਦੇ ਰਹਿੰਦੇ ਹਨ ਅਤੇ ਟੱਲੀ ਖੜਕਾ ਕੇ ਭਿਖਿਆ ਮੰਗਦੇ ਹਨ; ਇਹ ਸਿਰ ਤੇ ਸੱਪ ਦੀ ਸ਼ਕਲ ਦੀ ਰੱਸੀ ਬੰਨਦੇ ਹਨ। 1. mobile. 2. adorer of Shiva. ਉਦਾਹਰਨਾ: 1. ਅਸਥਾਵਰ ਜੰਗਮ ਕੀਟ ਪਤੰਗਾ ॥ Raga Gaurhee, Kabir, 13, 1:1 (P: 325). 2. ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ Raga Maajh 1, Vaar 26, Salok, 1, 1:10 (P: 149).
|
SGGS Gurmukhi-English Dictionary |
[Sk. n.] Wandering ascetic, a Shaivite Yogi
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. name of a Shaivite sect of ascetics, also of a mendicant sect; a member of these sects; anything living and moving, animate being.
|
Mahan Kosh Encyclopedia |
ਸੰ. जङ्गम. ਤੁਰਨ ਫਿਰਨ ਵਾਲਾ. ਗਮਨ ਕਰਤਾ. ਜੋ ਇੱਕ ਥਾਂ ਨਾ ਟਿਕੇ. “ਅਸਥਾਵਰ ਜੰਗਮ ਕੀਟ ਪਤੰਗਾ.” (ਗਉ ਕਬੀਰ) 2. ਸ਼ੈਵ ਮਤ ਦਾ ਇੱਕ ਫ਼ਿਰਕਾ, ਜੋ ਜੋਗੀਆਂ ਦੀ ਸ਼ਾਖ਼ ਹੈ. ਜੰਗਮ ਸਿਰ ਪੁਰ ਸਰਪ ਦੀ ਸ਼ਕਲ ਦੀ ਰੱਸੀ ਅਤੇ ਧਾਤੁ ਦਾ ਚੰਦ੍ਰਮਾ ਪਹਿਰਦੇ ਹਨ. ਕੰਨਾਂ ਵਿੱਚ ਮੁਦ੍ਰਾ ਦੀ ਥਾਂ ਪਿੱਤਲ ਦੇ ਫੁੱਲ ਮੋਰਪੰਖਾ ਨਾਲ ਸਜੇ ਹੋਏ ਧਾਰਨ ਕਰਦੇ ਹਨ, ਅਰ ਘੰਟੀਆਂ ਵਜਾਕੇ ਮੰਗਣ ਲਈ ਗਾਂਉਂਦੇ ਫਿਰਦੇ ਹਨ. ਲਹਿਂਦੇ ਵੱਲ ਇਨ੍ਹਾ ਨੂੰ “ਜੰਮਕੂ” ਆਖਦੇ ਹਨ. ਜੰਗਮ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ ਇੱਕ ਧਤਸ੍ਥਲ (ਵਿਰਕ੍ਤ) ਦੂਜੇ ਗੁਰੂਸ੍ਥਲ (ਗ੍ਰਿਹਸ੍ਥੀ). “ਜੰਗਮ ਜੋਧ ਜਤੀ ਸੰਨਿਆਸੀ.” (ਮਾਰੂ ਮਃ ੧) 3. ਕਾਸ਼ੀ ਵਿੱਚ ਕੇਦਾਰਨਾਥ ਲਿੰਗ ਦੇ ਪੰਡੇ, ਜੋ ਲਿੰਗਾਯਤ ਮਤ ਦੇ ਹਨ, ਜੰਗਮ ਸੱਦੀਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|