Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺṫar. 1. ਯੰਤਰ, ਭਾਵ ਸਰੀਰ (ਮਹਾਨਕੋਸ਼)। 2. ਜੰਤ, ਜੀਵ। 3. ਪਸ਼ੂ। 1. viz., body. 2. mortals, beings. 3. creatures, animals. ਉਦਾਹਰਨਾ: 1. ਜੀਅ ਜੰਤ੍ਰ ਸਭ ਤੇਰੇ ਥਾਪੇ ॥ (ਜੀਵ ਆਤਮਾ ਤੇ ਸਰੀਰ ਸਭ). Raga Maajh 5, 46, 1:2 (P: 107). 2. ਮਾਇਆ ਕਰਿ ਮੂਲ ਜੰਤ੍ਰ ਭਰਮਾਏ ॥ Raga Gaurhee 3, Asatpadee 6, 4:1 (P: 232). ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥ Raga Nat-Naraain 4, Asatpadee 2, 8:1 (P: 981). 3. ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ Raga Sorath 5, 50, 1:1 (P: 621).
|
SGGS Gurmukhi-English Dictionary |
beings, creatures.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜੰਤੁ. ਜਾਨਵਰ। 2. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. “ਜੀਅ ਜੰਤ੍ਰ ਸਭਿ ਤੇਰੇ ਥਾਪੇ.” (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। 3. ਵਾਜਾ। 4. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ- ਯੰਤ੍ਰ. “ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ.” (ਅਕਾਲ) 5. ਸੰ. ਜਨਿਤ੍ਰ. ਜਨਮਸ੍ਥਾਨ. “ਜੰਤ੍ਰ ਹੂੰ ਨ ਜਾਤਿ ਜਾਂਕੀ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|