Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰol. 1. ਬੁਛਾੜ, ਮੀਂਹ ਦਾ ਜ਼ੋਰ ਨਾਲ ਪੈਣਾ। 2. ਹਿਲਾਉਣ ਦੀ ਕ੍ਰਿਆ। 3. ਹੁਲਾਰਾ। 1. severe slanting shower, torrent. 2. churns. 3. elation, thrill. ਉਦਾਹਰਨਾ: 1. ਕਾਲਾ ਗੰਢੁ ਨਦੀਆ ਮੀਹ ਝੋਲ ॥ Raga Maajh 1, Vaar 12, Salok, 1, 2:7 (P: 143). 2. ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥ (ਭਾਵ ਰਿੜਕਦਾ ਹੈ). Raga Nat-Naraain 4, Asatpadee 5, 2:1 (P: 983). 3. ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥ Saw-yay, Guru Arjan Dev, 4:2 (P: 1387).
|
SGGS Gurmukhi-English Dictionary |
1. torrential. 2. churning, stirring, moving, making flow. 3. elation, thrill.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. bagginess, looseness, fall, depression as in the middle of a loosely spread sheet or tent; swaying motion of body as while riding a camel.
|
Mahan Kosh Encyclopedia |
ਨਾਮ/n. ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ। 2. ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। 3. ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. “ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ.” (ਨਟ ਅ: ਮਃ ੪) 4. ਨਿਵਾਰਣ (ਹਟਾਉਣ) ਦਾ ਭਾਵ. “ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ.” (ਭਾਗੁ ਕ) 5. ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. “ਕਾਲਾਂ ਗੰਢੁ ਨਦੀਆਂ ਮੀਹ ਝੋਲ.” (ਮਃ ੧ ਵਾਰ ਮਾਝ) 6. ਝੂਟਾ. ਹਿਲੋਰਾ. “ਮਾਇਆ ਤਾਸੁ ਨ ਝੋਲੈ ਦੇਵ.” (ਬਿਲਾ ਕਬੀਰ) 7. ਹਵਾ ਦਾ ਝੋਕਾ। 8. ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। 9. ਹਾਥੀ ਦਾ ਝੁੱਲ. ਝੂਲ. “ਟਿਰੜੰਤ ਟੀਕ ਝਿਰੜੰਤ ਝੋਲ.” (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। 10. ਖ਼ਮ. ਝੁਕਾਉ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|